ਮੁਸਲਿਮ ਮੁਲਕਾਂ ਨਾਲ ਐਤਵਾਰ ਨੂੰ ਮੀਟਿੰਗ ਕਰੇਗਾ ਸਾਊਦੀ ਅਰਬ

ਮੁਸਲਿਮ ਮੁਲਕਾਂ ਨਾਲ ਐਤਵਾਰ ਨੂੰ ਮੀਟਿੰਗ ਕਰੇਗਾ ਸਾਊਦੀ ਅਰਬ
ਮੁਸਲਿਮ ਮੁਲਕਾਂ ਨਾਲ ਐਤਵਾਰ ਨੂੰ ਮੀਟਿੰਗ ਕਰੇਗਾ ਸਾਊਦੀ ਅਰਬ


ਦੁਬਈ, 15 ਮਈ

ਸਾਊਦੀ ਅਰਬ ਨੇ ਮੁਸਲਿਮ ਮੁਲਕਾਂ ਦੀ ਸਭ ਤੋਂ ਵੱਡੀ ਸੰਸਥਾ ਦੇ ਵਿਦੇਸ਼ ਮੰਤਰੀਆਂ ਨੂੰ ਐਤਵਾਰ 16 ਮਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਇਸ ਮੀਟਿੰਗ ਦੌਰਾਨ ਫਲਸਤੀਨ ਖ਼ਿਲਾਫ਼ ਇਜ਼ਰਾਈਲ ਦੀ ਹਮਲਾਵਰ ਮੁਹਿੰਮ ਬਾਰੇ ਚਰਚਾ ਹੋਵੇਗੀ। ਸਾਊਦੀ ਅਰਬ 57 ਮੁਲਕਾਂ ਦੇ ਇਸਲਾਮੀ ਸਹਿਯੋਗ ਸੰਗਠਨ (ਓਆਈਸੀ) ਦਾ ਸਿਖਰ ਸੰਮੇਲਨ ਡਿਜੀਟਲ ਢੰਗ ਨਾਲ ਕਰਵਾਏਗਾ। ਓਆਈਸੀ ਨੇ ਦੱਸਿਆ ਕਿ ਇਸ ਮੀਟਿੰਗ ‘ਚ ਫਲਸਤੀਨੀਆਂ ਖ਼ਿਲਾਫ਼ ਇਜ਼ਰਾਈਲ ਦੀ ਹਿੰਸਕ ਕਾਰਵਾਈ ਦੇ ਖਾਸ ਤੌਰ ‘ਤੇ ਯੇਰੂਸ਼ਲੱਮ ‘ਚ ਅਲ-ਅਕਸਾ ਮਸਜਿਦ ‘ਚ ਮੁਜ਼ਾਹਰਾਕਾਰੀਆਂ ਖ਼ਿਲਾਫ਼ ਇਜ਼ਰਾਈਲ ਪੁਲੀਸ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ ਬਾਰੇ ਚਰਚਾ ਕੀਤੀ ਜਾਵੇਗੀ। -ਪੀਟੀਆਈSource link