ਭੋਪਾਲ, 15 ਮਈਮੱਧ ਪ੍ਰਦੇਸ਼ ਸਰਕਾਰ ਨੇ ਚਾਰ ਸੂਬਿਆਂ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਉਣ-ਜਾਣ ਵਾਲੀਆਂ ਯਾਤਰੀ ਬੱਸਾਂ ‘ਤੇ ਪਾਬੰਦੀ 23 ਤੱਕ ਵਧ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਇਹ ਫ਼ੈਸਲਾ ਕਰੋਨਾ ਲਾਗ ਦਾ ਫੈਲਾਅ ਰੋਕਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਸਰਕਾਰ ਵੱਲੋਂ ਪਹਿਲਾਂ ਇਹ ਅੰਤਰਰਾਜੀ ਪਾਬੰਦੀ 7 ਮਈ ਤੋਂ 15 ਮਈ ਸ਼ਨਿਚਰਵਾਰ ਤੱਕ ਲਗਾਈ ਗਈ ਸੀ। ਸੂਬਾ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨਵੇਂ ਮੁਤਾਬਕ ਵਧੀਕ ਟਰਾਂਸਪੋਰਟ ਕਮਿਸ਼ਨਰ ਅਰਵਿੰਦ ਸਕਸੈਨਾ ਨੇ ਕਿਹਾ ਕਿ ਕਰੋਨਾ ਪੀੜਤ ਸੂਬਿਆਂ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਉਣ-ਜਾਣ ਵਾਲੀਆਂ ਯਾਤਰੀ ਬੱਸਾਂ ‘ਤੇ ਪਾਬੰਦੀ 23 ਮਈ ਤੱਕ ਵਧਾ ਦਿੱਤੀ ਗਈ ਹੈ। ਹੁਕਮਾਂ ਮੁਤਾਬਕ ਇਹ ਪਾਬੰਦੀ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ ‘ਤੇ ਵੀ ਲਾਗੂ ਹੋਵੇਗੀ। -ਪੀਟੀਆਈ