ਭਾਰਤ 89 ਸਾਲਾਂ ’ਚ ਪਹਿਲੀ ਵਾਰ ਤੀਜੇ ਦੇਸ਼ ’ਚ ਟੈਸਟ ਖੇਡੇਗਾ

ਭਾਰਤ 89 ਸਾਲਾਂ ’ਚ ਪਹਿਲੀ ਵਾਰ ਤੀਜੇ ਦੇਸ਼ ’ਚ ਟੈਸਟ ਖੇਡੇਗਾ


ਨਵੀਂ ਦਿੱਲੀ, 17 ਮਈ

ਭਾਰਤ ਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਅਗਲੇ ਮਹੀਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਇੰਗਲੈਂਡ ਵਿਚ ਖੇਡਣਗੀਆਂ। ਇਹ 89 ਸਾਲ ਦੇ ਇਤਿਹਾਸ ਵਿਚ ਪਹਿਲਾ ਮੌਕਾ ਹੋਵੇਗਾ ਜਦ ਭਾਰਤ ਕਿਸੇ ਤੀਜੇ ਦੇਸ਼ ਵਿਚ ਟੈਸਟ ਮੈਚ ਖੇਡੇਗਾ। ਕੌਮਾਂਤਰੀ ਕ੍ਰਿਕਟ ਪਰਿਸ਼ਦ ਵਿਚ ਟੈਸਟ ਦਰਜਾ ਹਾਸਲ ਕਰਨ ਵਾਲੇ 12 ਵਿਚੋਂ ਸਿਰਫ ਦੋ ਹੀ ਅਜਿਹੇ ਦੇਸ਼ ਹਨ ਜਿਨ੍ਹਾਂ ਨੇ ਹਾਲੇ ਤਕ ਤੀਜੇ ਦੇਸ਼ (ਮੈਚ ਖੇਡ ਰਹੇ ਦੋ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ ਵਿਚ) ਟੈਸਟ ਮੈਚ ਨਹੀਂ ਖੇਡਿਆ। ਇਨ੍ਹਾਂ ਵਿਚ ਭਾਰਤ ਤੋਂ ਇਲਾਵਾ ਬੰਗਲਾਦੇਸ਼ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 18 ਜੂਨ ਨੂੰ ਸਾਊਥੈਂਪਟਨ ਵਿਚ ਡਬਲਿਊਟੀਸੀ ਦਾ ਫਾਈਨਲ ਮੈਚ ਖੇਡਿਆ ਜਾਵੇਗਾ।-ਪੀਟੀਆਈ



Source link