ਮੈਨੂੰ ਬੇਅਦਬੀ ਮਾਮਲੇ ’ਤੇ ਆਵਾਜ਼ ਉਠਾਉਣ ’ਤੇ ਧਮਕਾਇਆ ਗਿਆ: ਪਰਗਟ ਸਿੰਘ

ਮੈਨੂੰ ਬੇਅਦਬੀ ਮਾਮਲੇ ’ਤੇ ਆਵਾਜ਼ ਉਠਾਉਣ ’ਤੇ ਧਮਕਾਇਆ ਗਿਆ: ਪਰਗਟ ਸਿੰਘ
ਮੈਨੂੰ ਬੇਅਦਬੀ ਮਾਮਲੇ ’ਤੇ ਆਵਾਜ਼ ਉਠਾਉਣ ’ਤੇ ਧਮਕਾਇਆ ਗਿਆ: ਪਰਗਟ ਸਿੰਘ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 17 ਮਈ

ਪੰਜਾਬ ਕਾਂਗਰਸ ਵਿਚਲਾ ਸੰਕਟ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਅੱਜ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ ‘ਤੇ ਦੋਸ਼ ਲਾਏ ਕਿ ਉਸ (ਪਰਗਟ ਸਿੰਘ) ਨੂੰ ਬੇਅਦਬੀ ਤੇ ਪੁਲੀਸ ਫਾਇਰਿੰਗ ਮਾਮਲੇ ਵਿਚ ਆਵਾਜ਼ ਉਠਾਉਣ ‘ਤੇ ਪੁਲੀਸ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਉਸ ਨੂੰ ਕੈਪਟਨ ਸੰਧੂ ਨੇ ਮੁੱਖ ਮੰਤਰੀ ਦਾ ਸੰਦੇਸ਼ ਦਿੱਤਾ ਕਿ ਜੇ ਉਸ ਨੇ ਬੇਅਦਬੀ ਮਾਮਲੇ ਤੇ ਪੁਲੀਸ ਫਾਇਰਿੰਗ ਬਾਰੇ ਆਵਾਜ਼ ਉਠਾਈ ਤਾਂ ਉਹ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਅਜਿਹਾ ਸੰਦੇਸ਼ ਮਿਲਿਆ ਤਾਂ ਉਹ ਹੈਰਾਨ ਰਹਿ ਗਿਆ। ਉਨ੍ਹਾਂ ਕਿਹਾ ਕਿ ਕੀ ਸੱਚ ਬੋਲਣਾ ਤੇ ਦੋਸ਼ੀਆਂ ਨੂੰ ਸਜ਼ਾ ਬਾਰੇ ਕਹਿਣਾ ਗੁਨਾਹ ਹੈ। ਪਰਗਟ ਸਿੰਘ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਦੀ ਥਾਂ ਸੱਚ ਦੀ ਆਵਾਜ਼ ਉਠਾਏਗਾ।Source link