ਵੈਕਸੀਨੇਸ਼ਨ ਲਈ ਪਟੀਸ਼ਨਾਂ ਦਾਇਰ ਕਰਨਾ ਫ਼ੈਸ਼ਨ ਬਣ ਗਿਆ ਹੈ: ਦਿੱਲੀ ਹਾਈ ਕੋਰਟ

ਵੈਕਸੀਨੇਸ਼ਨ ਲਈ ਪਟੀਸ਼ਨਾਂ ਦਾਇਰ ਕਰਨਾ ਫ਼ੈਸ਼ਨ ਬਣ ਗਿਆ ਹੈ: ਦਿੱਲੀ ਹਾਈ ਕੋਰਟ


ਨਵੀਂ ਦਿੱਲੀ, 18 ਮਈ

ਦਿੱਲੀ ਹਾਈ ਕੋਰਟ ਨੇ ਵਿਦੇਸ਼ੀ ਕਰੋਨਾ ਵੈਕਸੀਨਾਂ ਨੂੰ ਕਲੀਨਿਕਲ ਟਰਾਇਲਾਂ ਤੋਂ ਛੋਟ ਦੇਣ ਸਬੰਧੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਲਈ ਅਦਾਲਤਾਂ ਦਾ ਰੁਖ਼ ਕਰਨਾ ਫ਼ੈਸ਼ਨ ਬਣ ਗਿਆ ਹੈ। ਚੀਫ਼ ਜਸਟਿਸ ਡੀਐੱਨ ਪਟੇਲ ਅਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਨੇ ਕਿਹਾ ਕਿ ਪਟੀਸ਼ਨ ਰਾਹੀਂ ਮੰਗੀ ਗਈ ਰਾਹਤ ਇੱਕ ਨੀਤੀਗਤ ਫ਼ੈਸਲਾ ਹੈ ਅਤੇ ਇਹ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਹਾਈ ਕੋਰਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਦਾਲਤਾਂ ਸਿਰਫ਼ ਵਿਸ਼ੇਸ਼ ਕੇਸਾਂ ਵਿੱਚ ਹੀ ਨੀਤੀਗਤ ਫ਼ੈਸਲਿਆਂ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰ ਸਕਦੀਆਂ ਹਨ। ਅਦਾਲਤ ਨੇ ਕਿਹਾ, ”ਇਹ ਫ਼ੈਸ਼ਨ ਬਣ ਗਿਆ ਹੈ ਕਿ ਲੋਕ ਸਮੇਂ-ਸਮੇਂ ‘ਤੇ ਵੈਕਸੀਨੇਸ਼ਨ ਲਈ ਅਦਾਲਤਾਂ ਦਾ ਰੁਖ਼ ਕਰ ਰਹੇ ਹਨ।” ਅਦਾਲਤ ਨੇ ਕਿਹਾ ਕਿ ਜੇ ਹਰੇਕ ਨੂੰ ਤਰਜੀਹ ਮਿਲਣ ਲੱਗੀ ਤਾਂ ਸਵਾਲ ਉੱਠਦਾ ਹੈ ਕਿ ਕਤਾਰ ਵਿੱਚ ਅਗਲਾ ਕੌਣ ਹੋਵੇਗਾ। ਸਰਕਾਰ ਦੀਆਂ ਆਪਣੀਆਂ ਵੀ ਤਰਜੀਹਾਂ ਹਨ। –ਪੀਟੀਆਈ



Source link