ਅਫ਼ਗਾਨ ਹਵਾਈ ਹਮਲਿਆਂ ’ਚ 12 ਤਾਲਿਬਾਨੀ ਹਲਾਕ


ਕਾਬੁਲ: ਅਫ਼ਗਾਨਿਸਤਾਨ ਦੇ ਲੋਗਰ ਸੂਬੇ ਵਿਚ ਅਫ਼ਗਾਨ ਲੜਾਕੂ ਜਹਾਜ਼ਾਂ ਵੱਲੋਂ ਕੀਤੇ ਗਏ ਹਮਲੇ ‘ਚ ਕਰੀਬ 12 ਤਾਲਿਬਾਨ ਦਹਿਸ਼ਤਗਰਦ ਮਾਰੇ ਗਏ ਹਨ। ਖ਼ੁਫੀਆ ਜਾਣਕਾਰੀ ਮਿਲਣ ‘ਤੇ ਅਜ਼ਰਾ ਜ਼ਿਲ੍ਹੇ ਵਿਚ ਸੋਮਵਾਰ ਦੇਰ ਰਾਤ ਇਹ ਹਮਲੇ ਕੀਤੇ ਗਏ। ਇਸ ਹਮਲੇ ਵਿਚ ਸੱਤ ਮੋਟਰਸਾਈਕਲ ਤੇ ਹੋਰ ਹਥਿਆਰ ਤੇ ਅਸਲਾ ਵੀ ਤਬਾਹ ਕਰ ਦਿੱਤਾ ਗਿਆ। -ਆਈਏਐਨਐੱਸSource link