ਯੂਏਈ ’ਚ ਭਾਰਤੀ ਪਰਵਾਸੀਆਂ ਨੂੰ ਕੋਵਿਡ ਟੀਕਾਕਰਨ ਬਾਰੇ ਅਫ਼ਵਾਹਾਂ ਨਾ ਫੈਲਾਉਣ ਦੀ ਚਿਤਾਵਨੀ

ਯੂਏਈ ’ਚ ਭਾਰਤੀ ਪਰਵਾਸੀਆਂ ਨੂੰ ਕੋਵਿਡ ਟੀਕਾਕਰਨ ਬਾਰੇ ਅਫ਼ਵਾਹਾਂ ਨਾ ਫੈਲਾਉਣ ਦੀ ਚਿਤਾਵਨੀ


ਦੁਬਈ, 19 ਮਈ

ਯੂਏਈ ‘ਚ ਭਾਰਤੀ ਪਰਵਾਸੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਕਰੋਨਾਵਾਇਰਸ ਖ਼ਿਲਾਫ਼ ਟੀਕਾਕਰਨ ਬਾਰੇ ਅਫ਼ਵਾਹਾਂ ਨਾ ਫੈਲਾਉਣ। ‘ਗਲਫ਼ ਨਿਊਜ਼’ ਨਾਲ ਗੱਲਬਾਤ ਕਰਦਿਆਂ ਦੁਬਈ ‘ਚ ਭਾਰਤੀ ਕੌਂਸੁਲੇਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਟੀਕਾਕਰਨ ਲਈ ਸਿਰਫ਼ ਯੂੲੇਈ ਦੇ ਵੈਧ ਸ਼ਨਾਖ਼ਤੀ ਪੱਤਰਾਂ ਵਾਲੇ ਵਸਨੀਕ ਹੀ ਯੋਗ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਅਫ਼ਵਾਹ ‘ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਅਤੇ ਉਹ ਹੋਰ ਲੋਕਾਂ ਕੋਲ ਇਹ ਸੁਨੇਹੇ ਭੇਜਣ ਤੋਂ ਗੁਰੇਜ਼ ਕਰਨ। ਪਿਛਲੇ ਹਫ਼ਤੇ ਵੱਟਸਐਪ ‘ਤੇ ਇਕ ਸੁਨੇਹਾ ਆਇਆ ਸੀ ਕਿ ਯਾਤਰੀ ਵੀਜ਼ੇ ‘ਤੇ ਆਏ ਬਜ਼ੁਰਗਾਂ ਨੂੰ ਕੋਵਿਡ ਤੋਂ ਬਚਾਅ ਦੇ ਟੀਕੇ ਲਗਾਏ ਜਾਣਗੇ ਅਤੇ ਭਾਰਤੀ ਮਿਸ਼ਨ ਇਸ ਕੰਮ ਲਈ ਲੋੜੀਂਦੇ ਪ੍ਰਬੰਧ ਕਰ ਰਿਹਾ ਹੈ। ਇਸ ਸੁਨੇਹੇ ਨਾਲ ਕੌਂਸਲਖਾਨੇ ਦੀ ਆਨਲਾਈਨ ਹੈਲਪਲਾਈਨ ਸੇਵਾ ਦਾ ਲਿੰਕ ਵੀ ਦਿੱਤਾ ਹੋਇਆ ਸੀ। ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਏਈ ‘ਚ ਸਭ ਤੋਂ ਪਹਿਲਾਂ ਟੀਕੇ ਸਥਾਈ ਨਾਗਰਿਕਾਂ ਨੂੰ ਲੱਗਣਗੇ ਅਤੇ ਅਜਿਹੀਆਂ ਅਫ਼ਵਾਹਾਂ ਨਾ ਫੈਲਾਈਆਂ ਜਾਣ। ਕੌਂਸੁਲੇਟ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਹੈ ਕਿ ਲੋਕ ਅਫ਼ਗਾਹਾਂ ਤੋਂ ਸਾਵਧਾਨ ਰਹਿਣ ਅਤੇ ਕੋਈ ਸੁਨੇਹਾ ਅੱਗੇ ਭੇਜਣ ਤੋਂ ਪਹਿਲਾਂ ਉਹ ਭਰੋਸੇਯੋਗ ਸੂਤਰ ਤੋਂ ਚੈੱਕ ਕਰ ਲੈਣ। -ਪੀਟੀਆਈ

ਭਾਰਤੀ ਪਰਵਾਸੀ ਮਾਪਿਆਂ ਦੇ ਟੀਕਾਕਰਨ ਲਈ ਫਿ਼ਕਰਮੰਦ

ਯੂਏਈ ‘ਚ ਭਾਰਤੀ ਪਰਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਬਹੁਤੇ ਭਾਰਤੀਆਂ ਦੇ ਮਾਪੇ ਉਨ੍ਹਾਂ ਕੋਲ ਆਏ ਹੋਏ ਹਨ। ਉਹ ਭਾਰਤ ‘ਚ ਕਰੋਨਾ ਦੇ ਕਹਿਰ ਕਾਰਨ ਆਪਣੇ ਬਜ਼ੁਰਗ ਮਾਪਿਆਂ ਨੂੰ ਮੁਲਕ ਭੇਜਣ ਤੋਂ ਘਬਰਾਏ ਹੋੲੇ ਹਨ ਜਿਸ ਕਰਕੇ ਉਹ ਚਾਹੁੰਦੇ ਹਨ ਕਿ ਇਥੇ ਹੀ ਉਨ੍ਹਾਂ ਦੇ ਮਾਪਿਆਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲੱਗ ਜਾਣ।



Source link