ਸ੍ਰੀਲੰਕਾ ਵੱਲੋਂ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ

ਸ੍ਰੀਲੰਕਾ ਵੱਲੋਂ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ


ਕੋਲੰਬੋ, 20 ਮਈ

ਸ੍ਰੀਲੰਕਾ ਸਰਕਾਰ ਨੇ ਦੇਸ਼ ਅੰਦਰ ਆਉਣ ਵਾਲੀਆਂ ਸਾਰੀਆਂ ਕੌਮਾਂਤਰੀ ਉਡਾਣਾਂ ‘ਤੇ ਦਸ ਦਿਨਾਂ ਲਈ ਪਾਬੰਦੀ ਲਾ ਦਿੱਤੀ ਹੈ। ਕਰੋਨਾ ਲਾਗ ਦੀ ਰੋਕਥਾਮ ਦੇ ਯਤਨਾਂ ਦੇ ਮੱਦੇਨਜ਼ਰ ਲਾਈ ਗਈ ਇਹ ਪਾਬੰਦੀ ਸ਼ੁੱਕਰਵਾਰ 21 ਮਈ ਤੋਂ ਲਾਗੂ ਹੋਵੇਗੀ। ਸ੍ਰੀਲੰਕਾ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀਏਏਐੱਸਐੱਲ) ਵੱਲੋਂ ਬੁੱਧਵਾਰ ਨੂੰ ਕਿਹਾ ਗਿਆ ਕਿ ਕੌਮਾਂਤਰੀ ਉਡਾਣਾਂ 21 ਮਈ ਅੱਧੀ ਤੋਂ 31 ਮਈ ਅੱਧੀ ਰਾਤ ਤੱਕ ਮੁਅੱਤਲ ਰਹਿਣਗੀਆਂ।

-ੲੇਜੰਸੀ



Source link