ਨਵੀਂ ਦਿੱਲੀ, 21 ਮਈ
ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੀ ਲਾਗ ਦੇ 2.59 ਲੱਖ ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁਲ ਗਿਣਤੀ 2,60,31,991ਹੋ ਗਈ ਹੈ। ਅੱਜ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਰੋਜ਼ਾਨਾ ਰਿਪੋਰਟ ਹੁੰਦੇ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਘੱਟ ਹੈ। ਉਂਜ ਇਸੇ ਅਰਸੇ ਦੌਰਾਨ 4209 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲzwnj;ਿਆਂ ਦਾ ਗਿਣਤੀ 2,91,331 ਦੇ ਅੰਕੜੇ ਨੂੰ ਅੱਪੜ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 30,27,925ਹੈ, ਜੋ ਕੁੱਲ ਕੇਸ ਲੋਡ ਦਾ 11.63 ਫੀਸਦ ਹੈ। ਅੱਜ ਸਵੇਰੇ ਰਿਪੋਰਟ ਹੋਈਆਂ 4209 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ 984, ਕਰਨਾਟਕ 548, ਤਾਮਿਲ ਨਾਡੂ 397, ਯੂਪੀ 236, ਦਿੱਲੀ 233, ਪੰਜਾਬ 191, ਪੱਛਮੀ ਬੰਗਾਲ 162, ਉੱਤਰਾਖੰਡ 159, ਹਰzwnj;ਿਆਣਾ 129, ਕੇਰਲਾ 128, ਰਾਜਸਥਾਨ 127, ਆਂਧਰਾ ਪ੍ਰਦੇਸ਼ 114 ਤੇ ਛੱਤੀਸਗੜ੍ਹ ਵਿੱਚ 113 ਵzwnj;ਿਅਕਤੀ ਦਮ ਤੋੜ ਗਏ। ਭਾਰਤੀ ਮੈਡੀਕਲ ਖੋਜ ਕੌਂਸਲ ਨੇ 20 ਮਈ ਤੱਕ 32,44,17,870 ਨਮੂਨਿਆਂ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਹੈ। -ਪੀਟੀਆਈ