ਲੰਡਨ, 21 ਮਈ
ਯੂਨੀਵਰਸਿਟੀ ਆਫ਼ ਆਕਸਫੋਰਡ ਵਿਖੇ ਮੈਗਡਾਲੇਨ ਕਾਲਜ ਵਿੱਚ ਮਨੁੱਖੀ ਵਿਗਿਆਨ ਵਿਸ਼ੇ ਦੀ ਭਾਰਤੀ ਮੂਲ ਦੀ ਵਿਦਿਆਰਥਣ ਅਨਵੀ ਭੁਟਾਨੀ ਨੇ ਵਿਦਿਆਰਥੀ ਯੂਨੀਅਨ ਦੀ ਹੋਈ ਜ਼ਿਮਨੀ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੁਣੀ ਗਈ ਹੈ। ਅਨਵੀ ਆਕਸਫੋਰਡ ਵਿਦਿਆਰਥੀ ਯੂਨੀਅਨ ਵਿੱਚ ਨਸਲੀ ਜਾਗਰੂਕਤਾ ਤੇ ਬਰਾਬਰੀ ਬਾਰੇ ਕੰਪੇਨ (ਸੀਆਰਏਈ) ਦੀ ਕੋ-ਚੇਅਰ ਦੇ ਨਾਲ ਆਕਸਫੋਰਡ ਇੰਡੀਆ ਸੁਸਾਇਟੀ ਦੀ ਪ੍ਰਧਾਨ ਵੀ ਹੈ। ਅਨਵੀ ਨੂੰ ਵੀਰਵਾਰ ਰਾਤ ਨੂੰ ਜੇਤੂ ਐਲਾਨਿਆ ਗਿਆ। ਜ਼ਿਮਨੀ ਚੋਣ ਦੌਰਾਨ ਰਿਕਾਰਡ ਵੋਟਿੰਗ ਹੋਈ ਸੀ। -ਪੀਟੀਆਈ