ਕੌਮਾਂਤਰੀ ਮੁਦਰਾ ਫੰਡ ਭਾਰਤ ਨਾਲ ਸਾਂਝ ਵਧਾਉਣ ਲਈ ਤਿਆਰ

ਕੌਮਾਂਤਰੀ ਮੁਦਰਾ ਫੰਡ ਭਾਰਤ ਨਾਲ ਸਾਂਝ ਵਧਾਉਣ ਲਈ ਤਿਆਰ
ਕੌਮਾਂਤਰੀ ਮੁਦਰਾ ਫੰਡ ਭਾਰਤ ਨਾਲ ਸਾਂਝ ਵਧਾਉਣ ਲਈ ਤਿਆਰ


ਵਾਸ਼ਿੰਗਟਨ, 21 ਮਈ

ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਭਾਰਤ ਨਾਲ ਆਪਣਾ ਸੰਵਾਦ ਮਜ਼ਬੂਤ ਕਰਨ ਤੇ ਤਕਨੀਕੀ ਸਾਂਝ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਈਐਮਐਫ ਦੇ ਬੁਲਾਰੇ ਗੈਰੀ ਰਾਈਸ ਨੇ ਇਹ ਬਿਆਨ ਕਰੋਨਾਵਾਇਰਸ ਕਾਰਨ ਵਾਪਰੀ ਮਨੁੱਖੀ ਤ੍ਰਾਸਦੀ ਦੇ ਸੰਦਰਭ ਵਿਚ ਦਿੰਦਿਆਂ ਕਿਹਾ ਕਿ ਮਹਾਮਾਰੀ ਆਲਮੀ ਪੱਧਰ ‘ਤੇ ਗੰਭੀਰ ਖ਼ਤਰਾ ਬਣੀ ਹੋਈ ਹੈ। ਰਾਈਸ ਨੇ ਕਿਹਾ ਕਿ ਆਈਐਮਐਫ ਭਾਰਤ ਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਉਂਦਾ ਹੈ ਤੇ ਸਹਾਇਤਾ ਦੇਣ ਲਈ ਤਿਆਰ ਹੈ। ਇੱਥੇ ਇਕ ਮੀਡੀਆ ਕਾਨਫਰੰਸ ਵਿਚ ਮੁਦਰਾ ਫੰਡ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਕੇਸ ਹੋਰ ਘਟਣਗੇ। ਰਾਈਸ ਨੇ ਕਿਹਾ ਕਿ ਆਈਐਮਐਫ ਭਾਰਤ ਸਰਕਾਰ ਨਾਲ ਤਾਲਮੇਲ ਕਰ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਮੁਦਰਾ ਫੰਡ ਆਲਮੀ ਸਾਂਝ ਵਧਾਉਣ ਲਈ ਦੁੱਗਣੇ ਯਤਨ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ ਆਰਥਿਕ ਪੱਖ ਤੋਂ ਆਲਮੀ ਪੱਧਰ ‘ਤੇ ਕਾਫ਼ੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਆਈਐਮਐਫ ਵਿਕਾਸ ਦਰ ਦੀ ਮੁੜ ਤੋਂ ਸਮੀਖਿਆ ਕਰ ਕੇ ਨਵੇਂ ਅੰਕੜੇ ਜਾਰੀ ਕਰੇਗੀ। ਰਾਈਸ ਨੇ ਕਿਹਾ ਕਿ ਭਾਰਤ ਲਈ ਸਾਂਝੀ ਰਣਨੀਤੀ ਦੀ ਲੋੜ ਹੈ, ਕਈ ਦੇਸ਼ਾਂ ਨੇ ਮਦਦ ਕੀਤੀ ਹੈ ਤੇ ਇਹ ਮਹੱਤਵਪੂਰਨ ਹੈ। ਆਈਐਮਐਫ ਦੇ ਬੁਲਾਰੇ ਨੇ ਕਿਹਾ ਕਿ ਟੀਕਾਕਰਨ ਤੇਜ਼ੀ ਨਾਲ ਕਰਨਾ, ਸਿਹਤ ਢਾਂਚੇ ਦੀ ਮਜ਼ਬੂਤੀ ਲਈ ਪੈਸਾ ਖ਼ਰਚਣਾ ਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣਾ ਨੀਤੀਆਂ ਦੀ ਤਰਜੀਹ ਹੋਣੇ ਚਾਹੀਦੇ ਹਨ। -ਪੀਟੀਆਈ



Source link