ਪੰਜਾਬ ਦੇ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ 24 ਮਈ ਤੋਂ 23 ਜੂਨ ਤਕ

ਪੰਜਾਬ ਦੇ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ 24 ਮਈ ਤੋਂ 23 ਜੂਨ ਤਕ


ਚੰਡੀਗੜ੍ਹ, 22 ਮਈ

ਪੰਜਾਬ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਸੂਬੇ ਵਿਚਲੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ 24 ਮਈ ਤੋਂ 23 ਜੂਨ ਤਕ ਹੋਣਗੀਆਂ। ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਨਿੱਜੀ ਸਕੂਲ ਇਸ ਸਮੇਂ ਦੌਰਾਨ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਸਕੂਲ ਪਹਿਲਾਂ ਹੀ ਬੰਦ ਹਨ ਪਰ ਗਰਮੀ ਦੀਆਂ ਛੁੱਟੀਆਂ ਦੌਰਾਨ ਅਧਿਆਪਕ ਤੇ ਹੋਰ ਸਟਾਫ ਵੀ ਸਕੂਲ ਨਹੀਂ ਆਵੇਗਾ। -ਪੀਟੀਆਈ



Source link