ਇਕ ਦਿਨ ’ਚ ਰਿਕਾਰਡ 20.66 ਲੱਖ ਟੈਸਟ

ਇਕ ਦਿਨ ’ਚ ਰਿਕਾਰਡ 20.66 ਲੱਖ ਟੈਸਟ


ਨਵੀਂ ਦਿੱਲੀ:

ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦਾ ਪਤਾ ਲਾਉਣ ਲਈ 20.66 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਗਏ ਜੋ ਕਿ ਇਕ ਦਿਨ ‘ਚ ਸਭ ਤੋਂ ਜ਼ਿਆਦਾ ਟੈਸਟ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਚੌਥੇ ਦਿਨ 20 ਲੱਖ ਤੋਂ ਜ਼ਿਆਦਾ ਲੋਕਾਂ ਦੇ ਟੈਸਟ ਕੀਤੇ ਗਏ ਹਨ। ਭਾਰਤੀ ਮੈਡੀਕਲ ਖੋਜ ਪਰਿਸ਼ਦ ਮੁਤਾਬਕ 21 ਮਈ ਤੱਕ ਕਰੋਨਾ ਦੇ 32,64,84,155 ਨਮੂਨਿਆਂ ਦੇ ਪ੍ਰੀਖਣ ਕੀਤੇ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 20,66,285 ਸੈਂਪਲ ਸ਼ੁੱਕਰਵਾਰ ਨੂੰ ਲਏ ਗਏ। ਉਧਰ zਮੁਲਕ ‘ਚ ਲਗਾਤਾਰ ਛੇਵੇਂ ਦਿਨ ਕਰੋਨਾਵਾਇਰਸ ਦੇ ਕੇਸ ਤਿੰਨ ਲੱਖ ਤੋਂ ਘੱਟ ਦਰਜ ਹੋਏ। ਪਿਛਲੇ 24 ਘੰਟਿਆਂ ਦੌਰਾਨ 2.57 ਲੱਖ ਨਵੇਂ ਕੇਸ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 2,62,89,290 ਹੋ ਗਈ ਹੈ ਤੇ ਮਰਨ ਵਾਿਲਆਂ ਦੀ ਗਿਣਤੀ 4,194 ਰਹੀ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ ਤਿੰਨ ਲੱਖ (2,95,525) ਦੇ ਨੇੜੇ ਢੁੱਕ ਗਿਆ ਹੈ। ਰਿਕਵਰੀ ਦਰ ਸੁਧਰ ਕੇ 87.76 ਫ਼ੀਸਦ ਹੋ ਗਈ ਹੈ ਅਤੇ ਸਰਗਰਮ ਕੇਸਾਂ ਦੀ ਗਿਣਤੀ ਵੀ ਘੱਟ ਕੇ 29,23,400 ਰਹਿ ਗਈ ਹੈ। ਲਾਗ ਦੇ ਰੋਗ ਤੋਂ ਤੰਦਰੁਸਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 2,30,70,365 ‘ਤੇ ਪਹੁੰਚ ਗਈ ਹੈ।

-ਪੀਟੀਆਈ

ਕਰੋਨਾ: ਪੰਜਾਬ ‘ਚ 201 ਤੇ ਹਰਿਆਣਾ ‘ਚ 98 ਮੌਤਾਂ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਕਰੋਨਾਵਾਇਰਸ ਕਰਕੇ 24 ਘੰਟਿਆਂ ਦੌਰਾਨ 201 ਅਤੇ ਹਰਿਆਣਾ ਵਿੱਚ 98 ਲੋਕਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਪੰਜਾਬ ਵਿੱਚ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 13089 ਅਤੇ ਹਰਿਆਣਾ ਵਿੱਚ 7415 ‘ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ 5421 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 7363 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ 61,203 ਐਕਟਿਵ ਕੇਸ ਹਨ। ਜਿਨ੍ਹਾਂ ਵਿੱਚੋਂ 7280 ਦਾ ਆਕਸੀਜਨ ਰਾਹੀ, 1127 ਦਾ ਐਲ-3 ਆਕਸੀਜਨ ਬੈੱਡ ਰਾਹੀ ਇਲਾਜ ਕੀਤਾ ਜਾ ਰਿਹਾ ਹੈ। ਜਦਕਿ 381 ਦੀ ਹਾਲਤ ਗੰਭੀਰ ਦੱਸੀ ਗਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਅੱਜ 5021 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 11327 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ‘ਚ 47993 ਐਕਟਿਵ ਕੇਸ ਹਨ।



Source link