ਚੀਨ ’ਚ ਮੌਸਮ ਖਰਾਬ ਹੋਣ ਕਾਰਨ ਪਹਾੜੀ ਮੈਰਾਥਨ ’ਚ ਹਿੱਸਾ ਲੈਣ ਵਾਲੇ 21 ਜਣਿਆਂ ਦੀ ਮੌਤ

ਚੀਨ ’ਚ ਮੌਸਮ ਖਰਾਬ ਹੋਣ ਕਾਰਨ ਪਹਾੜੀ ਮੈਰਾਥਨ ’ਚ ਹਿੱਸਾ ਲੈਣ ਵਾਲੇ 21 ਜਣਿਆਂ ਦੀ ਮੌਤ
ਚੀਨ ’ਚ ਮੌਸਮ ਖਰਾਬ ਹੋਣ ਕਾਰਨ ਪਹਾੜੀ ਮੈਰਾਥਨ ’ਚ ਹਿੱਸਾ ਲੈਣ ਵਾਲੇ 21 ਜਣਿਆਂ ਦੀ ਮੌਤ

ਪੇਈਚਿੰਗ, 23 ਮਈ

ਉਤਰ ਪੱਛਮ ਚੀਨ ਵਿਚ ਮੌਸਮ ਖਰਾਬ ਹੋਣ ਕਾਰਨ 100 ਕਿਲੋਮੀਟਰ ਕਰਾਸ ਕੰਟਰੀ ਪਹਾੜੀ ਮੈਰਾਥਨ ਵਿਚ ਹਿੱਸਾ ਲੈਣ ਵਾਲੇ 21 ਜਣਿਆਂ ਦੀ ਮੌਤ ਹੋ ਗਈ। ਸਰਕਾਰੀ ਏਜੰਸੀ ਸ਼ਿਨਹੂਆ ਅਨੁਸਾਰ ਯੈਲੋ ਰਿਵਰ ਸਟੋਨ ਫਾਰੈਸਟ ਦੀ ਮੈਰਾਥਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਤੇਜ਼ ਹਵਾਵਾਂ ਤੇ ਬਰਫੀਲੇ ਮੀਂਹ ਦਾ ਸਾਹਮਣਾ ਕਰਨਾ ਪਿਆ। ਬਰਫੀਲਾ ਤੂਫਾਨ ਆਉਣ ਕਾਰਨ ਕਈ ਜਣੇ ਲਾਪਤਾ ਹੋ ਗਏ। ਇਸ ਮੈਰਾਥਨ ਵਿਚ 172 ਜਣਿਆਂ ਨੇ ਹਿੱਸਾ ਲਿਆ। ਮੈਰਾਥਨ ਵਿਚ ਹਿੱਸਾ ਲੈਣ ਵਾਲੇ 151 ਜਣਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। -ਪੀਟੀਆਈSource link