ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਈ
ਅਮਰੀਕੀ ਦਵਾਈ ਨਿਰਮਾਤਾ ਕੰਪਨੀ ਮੋਡਰਨਾ ਨੇ ਪੰਜਾਬ ਨੂੰ ਕਰੋਨਾ ਟੀਕਿਆਂ ਦੀ ਸਿੱਧੀ ਸਪਲਾਈ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਅਜਿਹੇ ਮਾਮਲਿਆਂ ਵਿਚ ਸਿਰਫ ਕੇਂਦਰ ਸਰਕਾਰ ਨਾਲ ਹੀ ਰਾਬਤਾ ਬਣਾਏਗੀ। ਰਾਜ ਦੇ ਟੀਕਾਕਰਨ ਦੇ ਨੋਡਲ ਅਫਸਰ ਵਿਕਾਸ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਸਾਰੇ ਕਰੋਨਾ ਰੋਕੂ ਟੀਕਾ ਨਿਰਮਾਤਾਵਾਂ ਸਪੂਤਨਿਕ ਵੀ, ਫਾਈਜ਼ਰ, ਮੋਡਰਨਾ ਤੇ ਜੌਹਨਸਨ ਐਂਡ ਜੌਹਨਸਨ ਨਾਲ ਸੂਬੇ ਨੂੰ ਸਿੱਧੀ ਸਪਲਾਈ ਕਰਨ ਬਾਰੇ ਗੱਲਬਾਤ ਕੀਤੀ ਗਈ ਤਾਂ ਕਿ ਟੀਕਿਆਂ ਦੀ ਘਾਟ ਨਾ ਆਵੇ ਪਰ ਮੋਡਰੇਨਾ ਨੇ ਸਿੱਧੀ ਸਪਲਾਈ ਦੇਣ ਤੋਂ ਨਾਂਹ ਕਰ ਦਿੱਤੀ।