ਸਿਆਹਫਾਮ ਅਮਰੀਕੀ ਜੌਰਜ ਫਲਾਇਡ ਦੀ ਬਰਸੀ ’ਤੇ ਪਰਿਵਾਰ ਨੇ ਕੱਢੀ ਰੈਲੀ

ਸਿਆਹਫਾਮ ਅਮਰੀਕੀ ਜੌਰਜ ਫਲਾਇਡ ਦੀ ਬਰਸੀ ’ਤੇ ਪਰਿਵਾਰ ਨੇ ਕੱਢੀ ਰੈਲੀ


ਮਿਨੀਆਪੋਲਿਸ(ਅਮਰੀਕਾ), 24 ਮਈ

ਸਿਆਹਫਾਮ ਅਮਰੀਕੀ ਜੌਰਜ ਫਲਾਇਡ ਤੇ ਪੁਲੀਸ ਕਾਰਵਾਈ ਦੌਰਾਨ ਮਾਰੇ ਗਏ ਹੋਰਨਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ, ਕਾਰਕੁਨਾਂ ਤੇ ਮਿਨਿਆਪੋਲਿਸ ਦੇ ਨਾਗਰਿਕਾਂ ਨੇ ਅੱਜ ਫਲਾਇਡ ਦੀ ਬਰਸੀ ‘ਤੇ ਇਕ ਰੈਲੀ ਕੱਢੀ। ਸੈਂਕੜੇ ਲੋਕ ਮਿਨੀਆਪੋਲਿਸ ਵਿੱਚ ਉਸ ਅਦਾਲਤ ਦੇ ਬਾਹਰ ਰੈਲੀ ਲਈ ਇਕੱਠੇ ਹੋਏ, ਜਿੱਥੇ ਫਲਾਇਡ ਦੀ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਪੁਲੀਸ ਅਧਿਕਾਰੀ ਡੈਰੇਕ ਚਾਓਵਿਨ ਖ਼ਿਲਾਫ਼ ਸੁਣਵਾਈ ਇਕ ਮਹੀਨੇ ਪਹਿਲਾਂ ਪੂਰੀ ਹੋਈ ਸੀ। ਰੈਲੀ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਫਲਾਇਡ ਤੇ ਫਿਲੈਂਡੋ ਕਾਸਲੇ ਸਮੇਤ ਪੁਲੀਸ ਕਾਰਵਾਈ ਦੌਰਾਨ ਮਾਰੇ ਗਏ ਸਿਆਹਫਾਮ ਲੋਕਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਫਲਾਇਡ ਦੀ ਮੌਤ ਨੂੰ ਮੰਗਲਵਾਰ ਨੂੰ ਇਕ ਸਾਲ ਪੂਰਾ ਹੋ ਜਾਵੇਗਾ। -ਏਪੀ



Source link