ਅਰੁਣਾਚਲ ਨੂੰ ਚੀਨ ਦਾ ਹਿੱਸਾ ਦੱਸਣ ਵਾਲਾ ਲੁਧਿਆਣਾ ਦਾ ਯੂ-ਟਿਊਬਰ ਗ੍ਰਿਫ਼ਤਾਰ

ਅਰੁਣਾਚਲ ਨੂੰ ਚੀਨ ਦਾ ਹਿੱਸਾ ਦੱਸਣ ਵਾਲਾ ਲੁਧਿਆਣਾ ਦਾ ਯੂ-ਟਿਊਬਰ ਗ੍ਰਿਫ਼ਤਾਰ
ਅਰੁਣਾਚਲ ਨੂੰ ਚੀਨ ਦਾ ਹਿੱਸਾ ਦੱਸਣ ਵਾਲਾ ਲੁਧਿਆਣਾ ਦਾ ਯੂ-ਟਿਊਬਰ ਗ੍ਰਿਫ਼ਤਾਰ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 25 ਮਈ

ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਦੱਸਣ ਵਾਲੇ ਇਥੋਂ ਦੇ ਜਨਕਪੁਰੀ ਇਲਾਕੇ ਦੇ ਯੂ-ਟਿਊਬਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਆਪਣੇ ਬਲਾਗ ਵਿੱਚ ਇਹ ਵੀ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਵੀ ਭਾਰਤੀ ਮੂਲ ਦਾ ਵਸਨੀਕ ਨਹੀਂ ਜਾਪਦਾ ਹੈ। ਮੁਲਜ਼ਮ ਦੀ ਪਛਾਣ ਪਾਰਸ ਸਿੰਘ ਵਜੋਂ ਹੋਈ ਹੈ ਅਤੇ ਉਸ ਵੱਲੋਂ ਬਣਾਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਅਰੁਣਾਚਲ ਪ੍ਰਦੇਸ਼ ਪੁਲੀਸ ਹਰਕਤ ਵਿੱਚ ਆ ਗਈ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਟਵੀਟ ਕਰਦਿਆਂ ਸੰਸਦ ਮੈਂਬਰ ਕਿਰਨ ਰਿਜੀਜੂ ਨੇ ਕਿਹਾ ਕਿ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਅਜਿਹੀ ਮਾਨਸਿਕਤਾ ਦੇਸ਼ ਨੂੰ ਤੋੜਨ ਦਾ ਕੰਮ ਕਰ ਸਕਦੀ ਹੈ।Source link