ਆਸਟਰੇਲੀਆ ਵੱਲੋਂ ਕਾਬੁਲ ਵਿੱਚ ਆਪਣਾ ਸਫ਼ਾਰਤਖਾਨਾ ਬੰਦ

ਆਸਟਰੇਲੀਆ ਵੱਲੋਂ ਕਾਬੁਲ ਵਿੱਚ ਆਪਣਾ ਸਫ਼ਾਰਤਖਾਨਾ ਬੰਦ
ਆਸਟਰੇਲੀਆ ਵੱਲੋਂ ਕਾਬੁਲ ਵਿੱਚ ਆਪਣਾ ਸਫ਼ਾਰਤਖਾਨਾ ਬੰਦ


ਕਾਬੁਲ, 25 ਮਈ

ਆਸਟਰੇਲੀਆ ਵੱਲੋੋਂ ਕਾਬੁਲ ਵਿੱਚ ਆਪਣਾ ਸਫ਼ਾਰਤਖਾਨਾ ਇਸ ਹਫ਼ਤੇ ਦੇ ਅਖੀਰ ਵਿੱਚ ਬੰਦ ਕੀਤਾ ਜਾ ਰਿਹਾ ਹੈ। ਆਸਟਰੇਲੀਆ ਨੇ ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਤੇ ਨਾਟੋ ਫ਼ੌਜਾਂ ਪੂਰੀ ਤਰ੍ਹਾਂ ਵਾਪਸ ਬੁਲਾਉਣ ਸਬੰਧੀ ਕੀਤੇ ਐਲਾਨ ਦੇ ਮੱਦੇਨਜ਼ਰ ਸੁਰੱਖਿਆ ਸਬੰਧੀ ਚਿੰਤਾ ਦਾ ਹਵਾਲਾ ਦਿੱਤਾ ਹੈ। ਆਸਟਰੇਲੀਆ ਨੇ ਅੱਜ ਸਫ਼ਾਰਤਖਾਨੇ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਤੇ ਇਸ ਹਫ਼ਤੇ ਦੇ ਅਖੀਰ ਵਿੱਚ ਇਹ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਕਾਬੁਲ ਵਿੱਚ ਸਥਿਤ ਹੋਰ ਕਈ ਮੁਲਕਾਂ ਦੇ ਸਫ਼ਾਰਤਖਾਨਿਆਂ ਨੇ ਆਪਣੇ ਗੈਰ-ਜ਼ਰੂਰੀ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ ਹੈ ਤੇ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਦਾ ਸਫ਼ਰ ਨਾ ਕਰਨ ਅਤੇ ਇੱਥੇ ਰਹਿ ਰਹੇ ਨਾਗਰਿਕਾਂ ਨੂੰ ਮੁਲਕ ਛੱਡਣ ਲਈ ਅਪੀਲ ਕੀਤੀ ਹੈ। -ਏਪੀSource link