ਮੋਦੀ ਸਰਕਾਰ ਨੇ ਟੀਕਾਕਰਨ ਪ੍ਰੋਗਰਾਮ 6 ਮਹੀਨੇ ਦੇਰ ਨਾਲ ਸ਼ੁਰੂ ਕੀਤਾ, ਆਪਣੇ ਲੋਕਾਂ ਨੂੰ ਟੀਕੇ ਲਾਉਣ ਦੀ ਥਾਂ ਵਿਦੇਸ਼ ਭੇਜੇ: ਕੇਜਰੀਵਾਲ

ਮੋਦੀ ਸਰਕਾਰ ਨੇ ਟੀਕਾਕਰਨ ਪ੍ਰੋਗਰਾਮ 6 ਮਹੀਨੇ ਦੇਰ ਨਾਲ ਸ਼ੁਰੂ ਕੀਤਾ, ਆਪਣੇ ਲੋਕਾਂ ਨੂੰ ਟੀਕੇ ਲਾਉਣ ਦੀ ਥਾਂ ਵਿਦੇਸ਼ ਭੇਜੇ: ਕੇਜਰੀਵਾਲ

ਨਵੀਂ ਦਿੱਲੀ, 26 ਮਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਵਿੱਚ 6 ਮਹੀਨੇ ਦੀ ਦੇਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਨੂੰ ਟੀਕੇ ਲਾਉਣ ਦੀ ਥਾਂ ਕੇਂਦਰ ਸਰਕਾਰ ਨੇ ਸਾਰੇ ਟੀਕੇ ਵਿਦੇਸ਼ ਭੇਜ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਕੋਵਿਡ-19 ਦੇ ਟਾਕਰੇ ਲਈ ਰਾਜਾਂ ਨੂੰ ਵੱਖੋ ਵੱਖਰੇ ਤੌਰ ‘ਤੇ ਕੰਮ ਕਰਨ ਦੀ ਥਾਂ ਟੀਮ ਇੰਡੀਆ ਨੂੰ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ। -ਪੀਟੀਆਈ

Source link