ਜਪਾਨ ਤੇ ਰੂਸ ਦੇ ਸਮੁੰਦਰੀ ਬੇੜਿਆਂ ਦੀ ਟੱਕਰ, ਤਿੰਨ ਹਲਾਕ

ਜਪਾਨ ਤੇ ਰੂਸ ਦੇ ਸਮੁੰਦਰੀ ਬੇੜਿਆਂ ਦੀ ਟੱਕਰ, ਤਿੰਨ ਹਲਾਕ
ਜਪਾਨ ਤੇ ਰੂਸ ਦੇ ਸਮੁੰਦਰੀ ਬੇੜਿਆਂ ਦੀ ਟੱਕਰ, ਤਿੰਨ ਹਲਾਕ


ਟੌਕੀਓ, 26 ਮਈ

ਜਪਾਨ ਦੇ ਹੋਕਾਇਡੋ ਟਾਪੂ ਦੇ ਉੱਤਰ ਵਿੱਚ ਓਕੋਹੋਸਤਕ ਸਾਗਰ ਵਿੱਚ ਰੂਸ ਦੇ ਮਾਲਵਾਹਕ ਜਹਾਜ਼ ਅਤੇ ਜਪਾਨ ਦੇ ਜਹਾਜ਼ ਨਾਲ ਬੁੱਧਵਾਰ ਨੂੰ ਟੱਕਰ ਹੋ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜਪਾਨ ਸਰਕਾਰ ਦੇ ਬੁਲਾਰੇ ਕਾਤਸੂਨੋਬੂ ਕਾਤੋ ਨੇ ਦੱਸਿਆ ਕਿ ਟੱਕਰ ਮਗਰੋਂ ਜਪਾਨ ਦਾ ਜਹਾਜ਼ ਪਲਟ ਗਿਆ। ਜਹਾਜ਼ ਵਿੱਚ ਸਵਾਰ ਪੰਜ ਵਿਅਕਤੀਆਂ ਨੂੰ ਰੂਸ ਦੇ ਜਹਾਜ਼ ਕਾਰਨ ਬਚਾਇਆ ਗਿਆ ਹੈ ਪਰ ਮੋਮਬੇਤਿਊ ਬੰਦਰਗਾਹ ਤੱਕ ਪਹੁੰਚਦੇ ਪਹੁੰਚਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਦਾ ਮਾਲਵਾਹਕ ਜਹਾਜ਼ ਅਮੂਰ ਮੰਗਲਵਾਰ ਨੂੰ ਸਖਾਲਿਨ ਤੋਂ ਰਵਾਨਾ ਹੋਇਆ ਸੀ ਤੇ ਇਹ ਜਪਾਨ ਦੀ ਬੰਦਰਗਾਹ ‘ਤੇ ਹੀ ਜਾ ਰਿਹਾ ਸੀ। -ਏਪੀSource link