ਸਥਾਨਕ ਕਾਨੂੰਨਾਂ ਦੀ ਪਾਲਣਾ ਲਈ ਵਚਨਬੱਧ ਹਾਂ: ਪਿਚਾਈ

ਸਥਾਨਕ ਕਾਨੂੰਨਾਂ ਦੀ ਪਾਲਣਾ ਲਈ ਵਚਨਬੱਧ ਹਾਂ: ਪਿਚਾਈ
ਸਥਾਨਕ ਕਾਨੂੰਨਾਂ ਦੀ ਪਾਲਣਾ ਲਈ ਵਚਨਬੱਧ ਹਾਂ: ਪਿਚਾਈ


ਨਵੀਂ ਦਿੱਲੀ, 27 ਮਈ

ਭਾਰਤ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਾਂ ਲਈ 26 ਮਈ ਤੋਂ ਅਮਲ ਵਿੱਚ ਆਏ ਨਵੇਂ ਨਿਯਮਾਂ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਸਰਚ ਇੰਜਨ ‘ਗੂਗਲ’ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਥਾਨਕ (ਭਾਰਤੀ) ਕਾਨੂੰਨਾਂ ਦੀ ਪਾਲਣਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨਾਲੋਜੀ ਦੀ ਰਫ਼ਤਾਰ ਨਾਲ ਤੁਰਨ ਲਈ ਸਬੰਧਤ ਰੈਗੂਲੇਟਰੀ ਢਾਂਚੇ ਨੂੰ ਅਪਣਾਇਆ ਗਿਆ ਹੈ ਤੇ ਸਬੰਧਤ ਸਰਕਾਰਾਂ ਨਾਲ ਉਸਾਰੂ ਤਰੀਕੇ ਨਾਲ ਕੰਮ ਕੀਤਾ ਜਾ ਰਿਹੈ। ਕੁਝ ਚੋਣਵੇਂ ਰਿਪੋਰਟਾਂ ਨਾਲ ਵਰਚੁਅਲੀ ਗੱਲਬਾਤ ਕਰਦਿਆਂ ਪਿਚਾਈ ਨੇ ਕਿਹਾ, ”ਇਹ ਅਜੇ ਸ਼ੁਰੂਆਤੀ ਦਿਨ ਹਨ ਤੇ ਸਾਡੀਆਂ ਸਥਾਨਕ ਟੀਮਾਂ ਸਬੰਧਤਾਂ ਦੇ ਸੰਪਰਕ ਵਿਚ ਹਨ….ਅਸੀਂ ਜਿਸ ਵੀ ਮੁਲਕ ਵਿੱਚ ਕੰਮ ਕਰਦੇ ਹਾਂ, ਹਮੇਸ਼ਾ ਉਥੋਂ ਦੇ ਸਥਾਨਕ ਕਾਨੂੰਨਾਂ ਦਾ ਸਤਿਕਾਰ ਕੀਤਾ ਹੈ ਤੇ ਅਸੀਂ ਉਸਾਰੂ ਤਰੀਕੇ ਨਾਲ ਕੰਮ ਕੀਤਾ ਹੈ। ਸਰਕਾਰੀ ਨੇਮਾਂ ਦੀ ਪਾਲਣਾ ਸਬੰਧੀ ਸਾਡੀਆਂ ਪਾਰਦਰਸ਼ੀ ਰਿਪੋਰਟਾਂ ਬਿਲਕੁਲ ਸਪਸ਼ਟ ਹਨ। ਅਸੀਂ ਇਸ ਨੂੰ ਆਪਣੀਆਂ ਪਾਰਦਰਸ਼ੀ ਰਿਪੋਰਟਾਂ ਵਿੱਚ ਵੀ ਦਰਸਾਉਂਦੇ ਹਾਂ।’ ਪਿਚਾਈ ਨੇ ਕਿਹਾ ਕਿ ਮੁਕਤ ਤੇ ਖੁੱਲ੍ਹਾ ਇੰਟਰਨੈੱਟ ‘ਬੁਨਿਆਦੀ’ ਹੈ ਤੇ ਭਾਰਤ ਦੀ ਲੰਮੇ ਸਮੇਂ ਤੋਂ ਇਹ ਰਵਾਇਤ ਰਹੀ ਹੈ। -ਪੀਟੀਆਈSource link