ਕਰੋਨਾ ਮਹਾਮਾਰੀ ਦੌਰਾਨ ਯਤੀਮ ਹੋਏ ਬੱਚਿਆਂ ਦੀ ਸੰਭਾਲ ਕਰਨ ਦੇ ਹੁਕਮ

ਕਰੋਨਾ ਮਹਾਮਾਰੀ ਦੌਰਾਨ ਯਤੀਮ ਹੋਏ ਬੱਚਿਆਂ ਦੀ ਸੰਭਾਲ ਕਰਨ ਦੇ ਹੁਕਮ
ਕਰੋਨਾ ਮਹਾਮਾਰੀ ਦੌਰਾਨ ਯਤੀਮ ਹੋਏ ਬੱਚਿਆਂ ਦੀ ਸੰਭਾਲ ਕਰਨ ਦੇ ਹੁਕਮ

ਨਵੀਂ ਦਿੱਲੀ, 28 ਮਈ

ਸੁਪਰੀਮ ਕੋਰਟ ਨੇ ਅੱਜ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦੀ ਨਿਸ਼ਾਨਦੇਹੀ ਕਰਨ ਤੇ ਉਨ੍ਹਾਂ ਨੂੰ ਰਾਹਤ ਦੇਣ। ਅਦਾਲਤੀ ਬੈਂਚ ਨੇ ਕਿਹਾ ਕਰੋਨਾ ਮਹਾਮਾਰੀ ਦੌਰਾਨ ਵੱਡੀ ਗਿਣਤੀ ਬੱਚਿਆਂ ਦੇ ਸਿਰਾਂ ਤੋਂ ਮਾਪਿਆਂ ਦਾ ਸਾਇਆ ਉਠ ਗਿਆ ਹੈ ਜਿਸ ਕਾਰਨ ਉਹ ਗਲੀਆਂ ਵਿਚ ਰੁਲ ਰਹੇ ਹਨ। ਜਸਟਿਸ ਐਲ ਐਨ ਰਾਓ ਤੇ ਅਨਿਰੁਧ ਬੋਸ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਬੱਚਿਆਂ ਦੇ ਅੰਕੜੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਦੀ ਵੈਬਸਾਈਟ ਉਤੇ ਸ਼ਨਿਚਰਵਾਰ ਸ਼ਾਮ ਤਕ ਅਪਲੋਡ ਕਰਨ।-ਪੀਟੀਆਈSource link