ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ


ਮੁੱਖ ਅੰਸ਼

  • ਪੈਟਰੋਲ 24 ਪੈਸੇ ਤੇ ਡੀਜ਼ਲ 29 ਪੈਸੇ ਪ੍ਰਤੀ ਲਿਟਰ ਹੋਇਆ ਮਹਿੰਗਾ
  • ਮਹਾਰਾਸ਼ਟਰ ਦੇ ਠਾਣੇ ‘ਚ ਪੈਟਰੋਲ ਦਾ ਭਾਅ 100 ਰੁਪਏ ਲਿਟਰ ਨੂੰ ਟੱਪਿਆ

ਨਵੀਂ ਦਿੱਲੀ, 27 ਮਈ

ਤੇਲ ਕੀਮਤਾਂ ਨੂੰ ਅੱਜ ਮੁੜ ਅੱਗ ਲੱਗ ਗਈ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਪੈਟਰੋਲ ਦਾ ਭਾਅ 100 ਰੁਪਏ ਪ੍ਰਤੀ ਲਿਟਰ ਨੂੰ ਟੱਪ ਗਿਆ, ਜਦੋਂਕਿ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 99.94 ਰੁਪਏ ਪ੍ਰਤੀ ਲਿਟਰ ਦੇ ਭਾਅ ਨਾਲ ਸੌ ਰੁਪਏ ਦੇ ਨੇੜੇ ਢੁੱਕ ਗਈ। ਸਰਕਾਰੀ ਮਾਲਕੀ ਵਾਲੇ ਪ੍ਰਚੂਨ ਤੇਲ ਵਿਕਰੇਤਾਵਾਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਦਾ ਭਾਅ 24 ਪੈਸੇ ਤੇ ਡੀਜ਼ਲ ਦਾ 29 ਪੈਸੇ ਪ੍ਰਤੀ ਲਿਟਰ ਵਧ ਗਿਆ ਹੈ। ਮਈ ਮਹੀਨੇ ਵਿੱਚ ਤੇਲ ਕੀਮਤਾਂ ‘ਚ ਕੀਤਾ ਇਹ 14ਵਾਂ ਵਾਧਾ ਹੈ। ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਪੈਟਰੋਲ ਦੀ ਕੀਮਤ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਟੱਪ ਚੁੱਕੀ ਹੈ। ਇਸ ਨਵੇਂ ਵਾਧੇ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ 93.84 ਰੁਪਏ, ਜਦੋਂਕਿ ਡੀਜ਼ਲ ਦੀ 84.61 ਰੁਪੲੇ ਪ੍ਰਤੀ ਲਿਟਰ ਹੋ ਗਈ ਹੈ। ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਦੇਸ਼ ‘ਚ ਸਭ ਤੋਂ ਮਹਿੰਗਾ ਪੈਟਰੋਲ 104.67 ਰੁਪਏ ਲਿਟਰ ਅਤੇ ਡੀਜ਼ਲ 97.49 ਰੁਪਏ ਲਿਟਰ ਦੇ ਭਾਅ ‘ਤੇ ਪੁੱਜ ਗਿਆ ਹੈ। ਤੇਲ ਕੀਮਤਾਂ ਵਿੱਚ 14ਵੀਂ ਵਾਰ ਕੀਤੇ ਵਾਧੇ ਨਾਲ ਇਸ ਮਹੀਨੇ ਪੈਟਰੋਲ ਦੀ ਕੀਮਤ 3.28 ਪ੍ਰਤੀ ਲਿਟਰ ਅਤੇ ਡੀਜ਼ਲ 3.88 ਰੁਪਏ ਲਿਟਰ ਦੇ ਹਿਸਾਬ ਨਾਲ ਵਧੀ ਹੈ। -ਪੀਟੀਆਈSource link