ਗਾਜ਼ਾ ਹਮਲਾ: ਮਨੁੱਖੀ ਅਧਿਕਾਰ ਕੌਂਸਲ ਦੇ ਮਤੇ ’ਤੇ ਵੋਟਿੰਗ ਦੌਰਾਨ ਭਾਰਤ ਰਿਹਾ ਗ਼ੈਰਹਾਜ਼ਰ

ਗਾਜ਼ਾ ਹਮਲਾ: ਮਨੁੱਖੀ ਅਧਿਕਾਰ ਕੌਂਸਲ ਦੇ ਮਤੇ ’ਤੇ ਵੋਟਿੰਗ ਦੌਰਾਨ ਭਾਰਤ ਰਿਹਾ ਗ਼ੈਰਹਾਜ਼ਰ
ਗਾਜ਼ਾ ਹਮਲਾ: ਮਨੁੱਖੀ ਅਧਿਕਾਰ ਕੌਂਸਲ ਦੇ ਮਤੇ ’ਤੇ ਵੋਟਿੰਗ ਦੌਰਾਨ ਭਾਰਤ ਰਿਹਾ ਗ਼ੈਰਹਾਜ਼ਰ


ਨਵੀਂ ਦਿੱਲੀ, 28 ਮਈ

ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ 11 ਦਿਨ ਤੱਕ ਚੱਲੀ ਲੜਾਈ ਦੌਰਾਨ ਕਥਿਤ ਉਲੰਘਣਾ ਅਤੇ ਅਪਰਾਧਾਂ ਦੀ ਜਾਂਚ ਕਰਵਾਉਣ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਮਤੇ ‘ਤੇ ਵੋਟਿੰਗ ਪਾਉਣ ਤੋਂ ਭਾਰਤ ਸਣੇ 14 ਦੇਸ਼ ਗ਼ੈਰ-ਮੌਜੂਦ ਰਹੇ।

ਸੰਯੁਕਤ ਰਾਸ਼ਟਰ ਦੀ ਸੰਸਥਾ ਦੇ ਜਨੇਵਾ ਸਥਿਤ ਮੁੱਖ ਦਫ਼ਤਰ ਵਿੱਚ ਵੀਰਵਾਰ ਨੂੰ ਬੁਲਾੲੇ ਗਏ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੀ ਸਮਾਪਤੀ ਮੌਕੇ ਇਹ ਮਤਾ ਪਾਸ ਕਰ ਦਿੱਤਾ ਗਿਆ ਹੈ ਕਿਉਂਕਿ 24 ਮੈਂਬਰ ਦੇਸ਼ਾਂ ਨੇ ਇਸ ਦੇ ਹੱਕ ਵਿੱਚ ਵੋਟ ਪਾਈ, ਜਦੋਂਕਿ ਨੌਂ ਨੇ ਇਸ ਦਾ ਵਿਰੋਧ ਕੀਤਾ। ਅਧਿਕਾਰਿਤ ਵੇਰਵਿਆਂ ਮੁਤਾਬਕ, ਭਾਰਤ ਨੇ ਸਮੂਹ ਦੇ 13 ਹੋਰ ਦੇਸ਼ਾਂ ਨਾਲ ਮਤੇ ਦੇ ਹੱਕ ਵਿੱਚ ਵੋਟਿੰਗ ਤੋਂ ਖ਼ੁਦ ਨੂੰ ਵੱਖ ਰੱਖਿਆ।

ਚੀਨ ਅਤੇ ਰੂਸ ਨੇ ਇਸ ਮਤੇ ਦੇ ਹੱਕ ਵਿੱਚ ਵੋਟ ਪਾਈ। ਸੰਯੁਕਤ ਰਾਸ਼ਟਰ ਸੰਸਥਾ ਨੇ ਬਿਆਨ ਵਿੱਚ ਕਿਹਾ, ”ਮਨੁੱਖੀ ਅਧਿਕਾਰ ਕੌਂਸਲ ਨੇ ਪੂਰਬੀ ਯੋਰੋਸ਼ਲਮ ਸਣੇ ਕਬਜ਼ੇ ਹੇਠਲੇ ਫਲਸਤੀਨੀ ਖੇਤਰ ਤੇ ਇਜ਼ਰਾਈਲ ਵਿੱਚ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਅਤੇ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਅੱਜ ਦੁਪਹਿਰ ਇੱਕ ਮਤਾ ਪਾਸ ਕੀਤਾ।” ਕੌਂਸਲ ਦਾ ਵਿਸ਼ੇਸ਼ ਸੈਸ਼ਨ ਪੂਰਬੀ ਯੋਰੋਸ਼ਲਮ ਸਣੇ ਫਲਸਤੀਨੀ ਖੇਤਰ ਵਿੱਚ ‘ਗੰਭੀਰ ਮਨੁੱਖੀ ਅਧਿਕਾਰ ਸਥਿਤੀ’ ਉੱਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ। ਜਨੇਵਾ ਵਿੱਚ ਸੰਯੁਕਤ ਰਾਸ਼ਟਰ ਲਈ ਭਾਰਤ ਦੇ ਸਥਾਈ ਪ੍ਰਤੀਨਿਧੀ ਇੰਦਰ ਮਣੀ ਪਾਂਡੇ ਨੇ ਵਿਸ਼ੇਸ਼ ਸੈਸ਼ਨ ਵਿੱਚ ਕਿਹਾ ਕਿ ਭਾਰਤ ਗਾਜ਼ਾ ਵਿੱਚ ਇਜ਼ਰਾਇਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਵਿੱਚ ਸਹਿਯੋਗ ਦੇਣ ਵਾਲੇ ਖੇਤਰੀ ਦੇਸ਼ਾਂ ਅਤੇ ਕੌਮਾਤਰੀ ਭਾਈਚਾਰੇ ਦੇ ਕੂਟਨੀਤਕ ਯਤਨਾਂ ਦਾ ਸਵਾਗਤ ਕਰਦਾ ਹੈ। -ਪੀਟੀਆਈSource link