ਜਾਪਾਨ ਦੇ ਪਾਣੀਆਂ ’ਚ ਜਹਾਜ਼ ਡੁੱਬਿਆ, ਤਿੰਨ ਲਾਪਤਾ

ਜਾਪਾਨ ਦੇ ਪਾਣੀਆਂ ’ਚ ਜਹਾਜ਼ ਡੁੱਬਿਆ, ਤਿੰਨ ਲਾਪਤਾ


ਟੋਕੀਓ, 28 ਮਈ

ਜਾਪਾਨ ਦੇ ਤਿੱਖੇ ਮੋੜ ਵਾਲੇ ਸਮੁੰਦਰੀ ਖੇਤਰ (ਜਲ ਡਮਰੂ) ਵਿੱਚ ਇੱਕ ਮਾਲਵਾਹਕ ਜਹਾਜ਼ ਇੱਕ ਹੋਰ ਸਮੁੰਦਰੀ ਜਹਾਜ਼ ਨਾਲ ਟਕਰਾਉਣ ਮਗਰੋਂ ਸ਼ੁੱਕਰਵਾਰ ਸਵੇਰੇ ਡੁੱਬ ਗਿਆ ਅਤੇ ਉਸ ਵਿੱਚ ਸਵਾਰ ਚਾਲਕ ਦਲ ਦੇ ਤਿੰਨ ਮੈਂਬਰ ਲਾਪਤਾ ਹੋ ਗਏ। ਜਾਪਾਨੀ ਮਾਲਵਾਹਕ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰਾਂ ਵਿੱਚੋਂ ਨੌਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਤੱਟ ਰੱਖਿਅਕ ਐਹੀਮੇ ਸੂਬੇ ਦੇ ਇਮਾਬਾਰੀ ਤੱਟ ਤੋਂ ਲਗਪਗ ਚਾਰ ਕਿਲੋਮੀਟਰ ਦੂਰ ਤੱਕ ਫੈਲੇ ਜਲ ਖੇਤਰ ਵਿੱਚ ਬਾਕੀਆਂ ਦੀ ਭਾਲ ਕਰ ਰਹੇ ਹਨ। ‘ਬਯਾਕੋ’ ਸਮੁੰਦਰੀ ਜਹਾਜ਼ ਵੀਰਵਾਰ ਰਾਤ ਨੂੰ ਦੱਖਣੀ ਕੋਰਿਆਈ ਕੰਪਨੀ ਦੇ ਇੱਕ ਰਸਾਇਣਕ ਟੈਂਕਰ ਨਾਲ ਟਕਰਾਅ ਗਿਆ ਅਤੇ ਇਸ ਟੱਕਰ ਕਾਰਨ ਬਯਾਕੋ ਡੁੱਬ ਗਿਆ। ਓਲਸਾਨ ਪਾਇਓਨੀਰ ਟੈਂਕਰ ਐਸੀਟਿਕ ਐਸਿਡ ਲੈ ਕੇ ਮੰਗਲਵਾਰ ਨੂੰ ਚੀਨ ਤੋਂ ਜਾਪਾਨ ਦੇ ਓਸਾਕਾ ਲਈ ਰਵਾਨਾ ਹੋਇਆ ਸੀ। -ਏਪੀ

ਅਮਰੀਕਾ ਵਿੱਚ ਕਿਸ਼ਤੀ ਪਲਟੀ, ਦੋ ਮੌਤਾਂ, ਦਸ ਲਾਪਤਾ

ਕੀ ਵੈਸਟ (ਅਮਰੀਕਾ): ਅਮਰੀਕਾ ਦੇ ਫਲੋਰੀਡਾ ਕੀਜ਼ ਨੇੜੇ ਕਿਸ਼ਤੀ ਪਲਟਣ ਕਾਰਨ ਉਸ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਦਸ ਲਾਪਤਾ ਹਨ। ਪੈਟੀ ਅਫਸਰ ਜੋਸ ਹਰਨਾਂਡੇਜ਼ ਨੇ ਕਿਹਾ ਕਿ ਅਮਰੀਕੀ ਤੱਟ ਰੱਖਿਅਕਾਂ ਨੇ ਕੀਅ ਵੈਸਟ ਵਿੱਚ ਅੱਠ ਜਣਿਆਂ ਨੂੰ ਬਚਾਅ ਲਿਆ ਹੈ ਅਤੇ ਪਾਣੀ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੋ ਤੱਟ ਰੱਖਿਅਕ ਬੇੜੀਆਂ ਅਤੇ ਕਈ ਛੋਟੀਆਂ ਕਿਸ਼ਤੀਆਂ ਲਾਪਤਾ ਯਾਤਰੀਆਂ ਦੀ ਭਾਲ ਕਰ ਰਹੀਆਂ ਹਨ। -ਏਪੀ



Source link