ਪੰਜਾਬ ਵਿਚ ਤੂਫਾਨ ਤੇ ਮੀਂਹ ਨੇ ਤਬਾਹੀ ਮਚਾਈ

ਪੰਜਾਬ ਵਿਚ ਤੂਫਾਨ ਤੇ ਮੀਂਹ ਨੇ ਤਬਾਹੀ ਮਚਾਈ
ਪੰਜਾਬ ਵਿਚ ਤੂਫਾਨ ਤੇ ਮੀਂਹ ਨੇ ਤਬਾਹੀ ਮਚਾਈ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਮਈ

ਪੰਜਾਬ ਵਿਚ ਬੀਤੀ ਰਾਤ ਤੂਫਾਨ ਤੇ ਮੀਂਹ ਨੇ ਭਾਰੀ ਤਬਾਹੀ ਮਚਾਈ। ਇਥੇ ਕਈ ਥਾਵਾਂ ‘ਤੇ ਸਾਰੀ ਰਾਤ ਬਿਜਲੀ ਗੁੱਲ ਰਹੀ। ਹੁਸ਼ਿਆਰਪੁਰ ਵਿੱਚ ਬਿਜਲੀ ਦੀਆਂ ਤਾਰਾਂ ‘ਤੇ ਦਰੱਖਤ ਡਿੱਗ ਗਏ। ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਕਈ ਥਾਈਂ ਦਰੱਖਤ ਉਖੜ ਗਏ ਜਿਸ ਕਾਰਨ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਚੰਡੀਗੜ੍ਹ ਵਿਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ ਕਈ ਖੇਤਰਾਂ ਵਿਚ ਬਿਜਲੀ ਚਲੀ ਗਈ ਜੋ ਸਵੇਰ ਛੇ ਵਜੇ ਬਹਾਲ ਹੋਈ ਪਰ ਕਈ ਸੈਕਟਰਾਂ ਵਿਚ ਸਵੇਰ ਦੇ ਨੌਂ ਵਜੇ ਤਕ ਵੀ ਬਿਜਲੀ ਨਹੀਂ ਆਈ। ਇਸ ਤੋਂ ਇਲਾਵਾ ਚੰਡੀਗੜ੍ਹ ਤੇ ਮੁਹਾਲੀ ਦੇ ਕਈ ਖੇਤਰਾਂ ਵਿਚ ਸਵੇਰ ਵੇਲੇ ਪਾਣੀ ਵੀ ਨਹੀਂ ਆਇਆ।Source link