ਲੁਟੇਰਿਆਂ ਨੇ ਅੱਖਾਂ ’ਚ ਮਿਰਚਾਂ ਪਾ ਕੇ ਤਿੰਨ ਲੱਖ ਰੁਪਏ ਲੁੱਟੇ

ਲੁਟੇਰਿਆਂ ਨੇ ਅੱਖਾਂ ’ਚ ਮਿਰਚਾਂ ਪਾ ਕੇ ਤਿੰਨ ਲੱਖ ਰੁਪਏ ਲੁੱਟੇ


ਪੱਤਰ ਪ੍ਰੇਰਕ

ਫਿਲੌਰ, 31 ਮਈ

ਅੱਜ ਦਿਨ ਦਿਹਾੜੇ ਚਾਰ ਲੁਟੇਰਿਆਂ ਨੇ ਮਿਰਚਾਂ ਅਤੇ ਹਥਿਆਰਾਂ ਦੀ ਵਰਤੋ ਕਰਕੇ 2.90 ਲੱਖ ਰੁਪਏ ਖੋਹ ਲਏ। ਜੀਟੀ ਰੋਡ ‘ਤੇ ਸਥਿਤ ਇੱਕ ਪੈਟਰੋਲ ਪੰਪ ਦੀ ਵਿਕਰੀ ਦੀ ਰਕਮ ਬੈਂਕ ‘ਚ ਜਮ੍ਹਾਂ ਕਰਵਾਉਣ ਵੇਲੇ ਇਹ ਘਟਨਾ ਵਾਪਰੀ, ਜਿਥੇ ਅਣਪਛਾਤੇ ਚਾਰ ਵਿਅਕਤੀਆਂ ਨੇ ਦੋ ਲੱਖ 90 ਹਜ਼ਾਰ ਰੁਪਏ ਲੁੱਟ ਲਏ।

ਜਾਣਕਾਰੀ ਮੁਤਾਬਿਕ ਪੰਪ ਦਾ ਮੈਨੇਜਰ ਅਤੇ ਮਾਲਕ ਦਾ ਭਰਾ ਆਪਣੀ ਵਿਕਰੀ ਦੀ ਰਕਮ ਮੋਟਰਸਾਈਕਲ ‘ਤੇ ਬੈਂਕ ‘ਚ ਜਮ੍ਹਾਂ ਕਰਵਾਉਣ ਜਾ ਰਹੇ ਸਨ ਕਿ ਕਿਲ੍ਹੇ ਵਾਲੇ ਫਾਟਕ ਨੇੜੇ ਕੁਝ ਥਾਵਾਂ ‘ਤੇ ਸੜਕ ਟੁੱਟੀ ਦਾ ਫਾਇਦਾ ਚੁੱਕ ਕੇ ਚਾਰ ਅਣਪਛਾਤੇ ਵਿਅਕਤੀਆਂ ਨੇ ਪਹਿਲਾ ਮਿਰਚਾਂ ਦੀ ਵਰਤੋਂ ਕਰਕੇ ਅਤੇ ਮਗਰੋਂ ਰਵਾਇਤੀ ਹਥਿਆਰਾਂ ਨਾਲ ਪੈਸੇ ਖੋਹ ਲਏ।



Source link