ਕਰੋਨਾ: 1.27 ਲੱਖ ਨਵੇਂ ਕੇਸ, 2795 ਹੋਰ ਮੌਤਾਂ

ਕਰੋਨਾ: 1.27 ਲੱਖ ਨਵੇਂ ਕੇਸ, 2795 ਹੋਰ ਮੌਤਾਂ


ਨਵੀਂ ਦਿੱਲੀ, 1 ਜੂਨ

ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 1,27,510 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਪਿਛਲੇ 54 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ ਕਰੋਨਾ ਕਰ ਕੇ ਪਾਜ਼ੇਟਿਵਿਟੀ ਦਰ ਘੱਟ ਕੇ 6.62 ਫੀਸਦ ਰਹਿ ਗਈ ਹੈ। 1.27 ਲੱਖ ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 2,81,75,044 ਹੈ। ਉਂਜ ਇਸੇ ਅਰਸੇ ਦੌਰਾਨ 2795 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ 3,31,895 ਹੋ ਗਈ ਹੈ। -ਪੀਟੀਆਈ



Source link