ਪਿੰਜਰ ਮਿਲਣ ਦਾ ਮਾਮਲਾ: ਕੈਨੇਡਾ ’ਚ ਸੋਗ ਵਜੋਂ ਸਰਕਾਰੀ ਇਮਾਰਤਾਂ ’ਤੇ ਝੰਡੇ ਝੁਕਾਏ

ਪਿੰਜਰ ਮਿਲਣ ਦਾ ਮਾਮਲਾ: ਕੈਨੇਡਾ ’ਚ ਸੋਗ ਵਜੋਂ ਸਰਕਾਰੀ ਇਮਾਰਤਾਂ ’ਤੇ ਝੰਡੇ ਝੁਕਾਏ


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 31 ਮਈ

ਕੈਨੇਡਾ ਦੇ ਮਿਸ਼ਨਰੀ ਸਕੂਲ ਦੀ ਇਮਾਰਤ ਦੇ ਹੇਠੋਂ 215 ਬੱਚਿਆਂ ਦੇ ਪਿੰਜਰ ਮਿਲਣ ਦੀ ਘਟਨਾ ‘ਤੇ ਦੁੱਖ ਦੇ ਪ੍ਰਗਟਾਵੇ ਵਜੋਂ ਵਿਕਟੋਰੀਆ ਸਥਿਤ ਬੀਸੀ ਵਿਧਾਨ ਸਭਾ ਦੇ ਦਫ਼ਤਰ ਸਮੇਤ ਸਾਰੇ ਸਰਕਾਰੀ ਦਫ਼ਤਰਾਂ ‘ਤੇ ਕੌਮੀ ਝੰਡੇ ਅਣਮਿਥੇ ਸਮੇਂ ਲਈ ਨੀਵੇਂ ਕਰ ਦਿੱਤੇ ਗਏ ਹਨ। ਬੱਚਿਆਂ ਦੀ ਮੌਤ ਪਿਛਲੀ ਸਦੀ ਦੇ ਅੱਧ ਦੇ ਆਸ ਪਾਸ ਦੀ ਹੋਈ ਮੰਨੀ ਜਾ ਰਹੀ ਹੈ, ਜੋ ਕਿ ਆਦਿਵਾਸੀਆਂ ਨਾਲ ਸਬੰਧਤ ਸਨ।

ਉਕਤ ਮਿਸ਼ਨਰੀ ਸਕੂਲ ਵੈਨਕੂਵਰ ਤੋਂ 380 ਕਿਲੋਮੀਟਰ ਦੂਰ ਕੈਮਲੂਪ ਸ਼ਹਿਰ ਵਿੱਚ ਇੰਡੀਅਨ ਰੈਜੀਡੈਂਸ਼ੀਅਲ ਸਕੂਲ ਦੇ ਨਾਂਅ ਹੇਠ 1823 ‘ਚ ਹੋਂਦ ਵਿਚ ਆਇਆ ਸੀ। ਸਕੂਲ ‘ਚ ਕਿਸੇ ਉਸਾਰੀ ਦੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਜਦ ਜ਼ਮੀਨੀ ਤਹਿ ਦਾ ਨਿਰੀਖਣ ਮਗਰੋਂ ਖੁਦਾਈ ਕੀਤੇ ਜਾਣ ‘ਤੇ ਉਥੋਂ 215 ਬੱਚਿਆਂ ਦੇ ਪਿੰਜਰ ਨਿਕਲੇ ਸਨ, ਜਿਨ੍ਹਾਂ ਦੀ ਉਮਰ 3 ਸਾਲ ਤੋਂ 17 ਦੇ ਵਿਚਕਾਰ ਮੰਨੀ ਗਈ ਹੈ। ਇਸ ਘਟਨਾ ਦੇ ਸੋਗ ਵਜੋਂ ਕਈ ਸਿਟੀ ਕੌਂਸਲਾਂ ਦੇ ਮੇਅਰਾਂ ਵੱਲੋਂ ਅੱਜ ਤੋਂ 215 ਘੰਟੇ ਲਈ ਆਪਣੇ ਦਫ਼ਤਰੀ ਝੰਡੇ ਨੀਵੇਂ ਕਰਨ ਦਾ ਐਲਾਨ ਕੀਤਾ ਗਿਆ ਹੈ। ਵਿਕਟੋਰੀਆ ਦੀ ਮੇਅਰ ਲੀਜ਼ਾ ਹੇਲਪ ਨੇ ਕਿਹਾ ਕਿ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ 215 ਘੰਟਿਆਂ ਦਾ ਮਿਥਿਆ ਗਿਆ ਸਮਾਂ 8 ਜੂਨ ਅੱਧੀ ਰਾਤ ਤੋਂ ਬਾਅਦ ਖਤਮ ਹੋਵੇਗਾ।



Source link