ਇਸਾਕ ਹੇਰਜ਼ੋਗ ਬਣੇ ਇਸਰਾਈਲ ਦੇ 11ਵੇਂ ਰਾਸ਼ਟਰਪਤੀ

ਇਸਾਕ ਹੇਰਜ਼ੋਗ ਬਣੇ ਇਸਰਾਈਲ ਦੇ 11ਵੇਂ ਰਾਸ਼ਟਰਪਤੀ


ਯੇਰੂਸ਼ਲਮ, 2 ਜੂਨ

ਤਜਰਬੇਕਾਰ ਨੇਤਾ ਤੇ ਪ੍ਰਮੁੱਖ ਪਰਿਵਾਰ ਨਾਲ ਸਬੰਧਤ ਇਸਾਕ ਹੇਰਜ਼ੋਗ ਇਸਰਾਈਲ ਦੇ 11ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਦਾ 7 ਸਾਲ ਦਾ ਕਾਰਜਕਾਲ 9 ਜੁਲਾਈ ਤੋਂ ਸ਼ੁਰੂ ਹੋਵੇਗਾ। ਅੱਜ ਸੰਸਦ ਵਿੱਚ 120 ਮੈਂਬਰਾਂ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪਾਈਆਂ। ਹੇਰਜ਼ੋਗ (60) ਦੇਸ਼ ਦੀ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨਤੇ ਵਿਰੋਧੀ ਧਿਰ ਦੇ ਨੇਤਾ ਹਨ। ਉਹ 2013 ਦੀਆਂ ਸੰਸਦ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ ਖੜ੍ਹੇ ਹੋਏ ਸਨ ਪਰ ਹਾਰ ਗਏ ਸਨ।



Source link