ਅਫ਼ਗਾਨਿਸਤਾਨ: ਬੰਬ ਧਮਾਕੇ ’ਚ ਚਾਰ ਹਲਾਕ

ਅਫ਼ਗਾਨਿਸਤਾਨ: ਬੰਬ ਧਮਾਕੇ ’ਚ ਚਾਰ ਹਲਾਕ


ਕਾਬੁਲ, 3 ਜੂਨ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਇਲਾਕੇ ਵਿੱਚ ਅੱਜ ਇੱਕ ਮਿੰਨੀ ਵੈਨ ‘ਚ ਹੋਏ ਬੰਬ ਧਮਾਕੇ ‘ਚ ਘੱਟੋ-ਘੱਟ ਚਾਰ ਜਣੇ ਹਲਾਕ ਹੋ ਗਏ। ਇਸ ਦੀ ਪੁਸ਼ਟੀ ਪੁਲੀਸ ਦੇ ਬੁਲਾਰੇ ਫਰਦਾਵਸ ਫਰਾਮਰਜ਼ ਨੇ ਕੀਤੀ ਹੈ। ਇਸ ਹਮਲੇ ਦੀ ਹਾਲੇ ਤੱਕ ਕਿਸੇ ਵੀ ਜਥੇਬੰਦੀ ਨੇ ਜ਼ਿੰਮਵਾਰੀ ਨਹੀਂ ਲਈ। ਇਸ ਤੋਂ ਇਲਾਵਾ ਅੱਜ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ‘ਚ ਅਣਪਛਾਤੇ ਬੰਦੂਕਧਾਰੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਇੱਕ ਧਾਰਮਿਕ ਆਗੂ ਨੂੰ ਮਾਰ ਦਿੱਤਾ। -ਏਜੰਸੀ



Source link