ਪੰਜਾਬ: ਸਿਹਤ ਮੰਤਰੀ ਨੇ ਕੋਵਿਡ-19 ਟੀਕੇ ਪ੍ਰਾਈਵੇਟ ਹਸਪਤਾਲਾਂ ਨੂੰ ‘ਵੇਚਣ’ ਦੇ ਦੋਸ਼ਾਂ ਦੀ ਜਾਂਚ ਦਾ ਹੁਕਮ ਦਿੱਤਾ

ਪੰਜਾਬ: ਸਿਹਤ ਮੰਤਰੀ ਨੇ ਕੋਵਿਡ-19 ਟੀਕੇ ਪ੍ਰਾਈਵੇਟ ਹਸਪਤਾਲਾਂ ਨੂੰ ‘ਵੇਚਣ’ ਦੇ ਦੋਸ਼ਾਂ ਦੀ ਜਾਂਚ ਦਾ ਹੁਕਮ ਦਿੱਤਾ
ਪੰਜਾਬ: ਸਿਹਤ ਮੰਤਰੀ ਨੇ ਕੋਵਿਡ-19 ਟੀਕੇ ਪ੍ਰਾਈਵੇਟ ਹਸਪਤਾਲਾਂ ਨੂੰ ‘ਵੇਚਣ’ ਦੇ ਦੋਸ਼ਾਂ ਦੀ ਜਾਂਚ ਦਾ ਹੁਕਮ ਦਿੱਤਾ


ਚੰਡੀਗੜ੍ਹ, 4 ਜੂਨ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧ ਨੂੰ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੇ ਰਾਜ ਸਰਕਾਰ ਦੇ ਕਰੋਨਾ ਵਾਇਰਸ ਰੋਕੂ ਟੀਕਿਆਂ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਸਬੰਧੀ ਵਿਰੋਧੀ ਧਿਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸ੍ਰੀ ਸਿੱਧੂ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਵਿਰੋਧੀ ਧਿਰ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਸੀ। ਉਨ੍ਹਾਂ ਨੇ ਕਿਹਾ, “ਜੋ ਮੈਨੂੰ ਮੀਡੀਆ ਤੋਂ ਪਤਾ ਲੱਗਾ ਮੈਂ ਪਹਿਲਾਂ ਹੀ ਜਾਂਚ ਦੇ ਆਦੇਸ਼ ਦੇ ਚੁੱਕਾ ਹਾਂ ਅਤੇ ਅਸੀਂ ਇਹ ਮਾਮਲਾ ਮੁੱਖ ਮੰਤਰੀ ਕੋਲ ਉਠਾਵਾਂਗੇ। ” ਉਨ੍ਹਾਂ ਕਿਹਾ,”ਟੀਕਾਕਰਨ ਪ੍ਰੋਗਰਾਮ ਮੇਰ ਸਿਹਤ ਵਿਭਾਗ ਨਾਲ ਸਬੰਧਤ ਨਹੀਂ ਹੈ ਤੇ ਇਸ ਨੂੰ ਸਿੱਧੇ ਤੌਰ ‘ਤੇ ਮੁੱਖ ਸਕੱਤਰ ਤੇ ਵਿਕਾਸ ਗਰਗ ਦੇ ਰਹੇ ਹਨ, ਜੋ ਟੀਕਾਕਰਨ ਮੁਹਿੰਮ ਲਈ ਰਾਜ ਦੇ ਨੋਡਲ ਅਧਿਕਾਰੀ ਵੀ ਹਨ। ” ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਦੋਸ਼ ਲਗਾਇਆ ਸੀ ਕਿ ਰਾਜ ਵਿੱਚ ਟੀਕੇ ਨਹੀਂ ਹਨ। ਆਮ ਲੋਕਾਂ ਨੂੰ ਮੁਫ਼ਤ ਟੀਕੇ ਲਗਵਾਉਣ ਦੀ ਥਾਂ ਸਰਕਾਰ ਇਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਕੋਲ ਵੇਚ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੋਵੈਕਸੀਨ ਦੀ ਇਕ ਖੁਰਾਕ ਰਾਜ ਸਰਕਾਰ ਨੂੰ 400 ਰੁਪਏ ਵਿੱਚ ਮਿਲਦੀ ਹੈ ਤੇ ਉਸ ਨੂੰ ਨਿੱਜੀ ਹਸਪਤਾਲਾਂ ਕੋਲ 1060 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਅੱਗੋਂ ਇਹ ਹਸਪਤਾਲ ਲੋਕਾਂ ਤੋਂ ਪ੍ਰਤੀ ਖੁਰਾਕ 1,560 ਰੁਪੲੇ ਲੈ ਰਹੇ ਹਨ।Source link