ਮਹਾਰਾਸ਼ਟਰ: ਫੈਕਟਰੀ ’ਚੋਂ ਗੈਸ ਲੀਕ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ

ਮਹਾਰਾਸ਼ਟਰ: ਫੈਕਟਰੀ ’ਚੋਂ ਗੈਸ ਲੀਕ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ
ਮਹਾਰਾਸ਼ਟਰ: ਫੈਕਟਰੀ ’ਚੋਂ ਗੈਸ ਲੀਕ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ

ਥਾਣੇ, 4 ਜੂਨ

ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਦੇ ਬਦਲਾਪੁਰ ਵਿਚ ਰਸਾਇਣਕ ਫੈਕਟਰੀ ਵਿਚੋਂ ਗੈਸ ਲੀਕ ਹੋਣ ਕਾਰਨ ਨੇੜੇ ਦੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਲੋਕਾਂ ਨੂੰ ਜਦੋਂ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਤਾਂ ਉਹ ਬਚਾਅ ਲਈ ਘਰਾਂ ਨੂੰ ਛੱਡ ਕੇ ਦੌੜ ਗਏ। ਵੀਰਵਾਰ ਦੇਰ ਰਾਤ ਗੈਸ ਲੀਕ ਹੋਈ ਤੇ ਇਕ ਘੰਟੇ ਦੇ ਅੰਦਰ ਹੀ ਲੀਕੇਜ ਬੰਦ ਕਰ ਦਿੱਤੀ ਗਈ। ਐੱਮਆਈਡੀਸੀ ਦੀ ਫੈਕਟਰੀ ਵਿੱਚ ਰਾਤ ਕਰੀਬ 10.22 ਵਜੇ ਗੈਸ ਲੀਕ ਹੋਣੀ ਸ਼ੁਰੂ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ।Source link