ਮੁਹਾਲੀ ਦੇ ਦੋ ਨਿੱਜੀ ਹਸਪਤਾਲਾਂ ਨੇ ਕੋਵਿਡ ਟੀਕਾ 3200 ਰੁਪਏ ਤੱਕ ਵੇਚਿਆ: ਕੇਂਦਰੀ ਮੰਤਰੀ ਹਰਦੀਪ ਪੁਰੀ

ਮੁਹਾਲੀ ਦੇ ਦੋ ਨਿੱਜੀ ਹਸਪਤਾਲਾਂ ਨੇ ਕੋਵਿਡ ਟੀਕਾ 3200 ਰੁਪਏ ਤੱਕ ਵੇਚਿਆ: ਕੇਂਦਰੀ ਮੰਤਰੀ ਹਰਦੀਪ ਪੁਰੀ


ਨਵੀਂ ਦਿੱਲੀ, 5 ਜੂਨਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਕਾਂਗਰਸ ਦੀ ਹਕੂਮਤ ਹੇਠਲ ਸੂਬੇ ਪੰਜਾਬ ‘ਚ ਨਿੱਜੀ ਹਸਪਤਾਲਾਂ ਨੂੰ ਕੋਵਿਡ ਟੀਕੇ ਵੇਚ ਕੇ 38 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਗਿਆ ਹੈ। ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੀਕੇ ਵੇਚਣ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੀਕਿਆਂ ਤੋਂ ਕਮਾਇਆ ਮੁਨਾਫ਼ਾ ਕਿਸੇ ਖਾਤੇ ਵਿੱਚ ਗਿਆ? ਪੰਜਾਬ ਸਰਕਾਰ ਦੇ ਹੁਕਮ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ 309 ਰੁਪੲੇ ਦੀ ਦਰ ਨਾਲ ਕੋਵਿਡਸ਼ੀਲਡ ਦੀ ਇਕ ਖੁਰਾਕ ਖਰੀਦੀ ਤੇ ਉਸ ਨੂੰ ਪ੍ਰਾਈਵੇਟ ਹਸਪਤਾਲਾਂ ਕੋਲ 1000 ਰੁਪੲੇ ਵਿੱਚ ਵੇਚ ਦਿੱਤਾ। ਅੱਗੋਂ ਹਸਪਤਾਲਾਂ ਨੇ ਲੋਕਾਂ ਨੂੰ 1560 ਰੁਪਏ ਵਸੂਲ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਮੁਹਾਲੀ ਦੇ ਦੋ ਨਿੱਜੀ ਹਸਪਤਾਲਾਂ ਨੇ ਕੋਵਿਡ ਟੀਕਾ 3000 ਤੋਂ ਲੈ ਕੇ 3200 ਰੁਪੲੇ ਤੱਕ ਵੇਚਿਆ ਗਿਆ।



Source link