ਪੈਟਰੋਲ 21 ਤੇ ਡੀਜ਼ਲ 20 ਪੈਸੇ ਪ੍ਰਤੀ ਲਿਟਰ ਮਹਿੰਗੇ

ਪੈਟਰੋਲ 21 ਤੇ ਡੀਜ਼ਲ 20 ਪੈਸੇ ਪ੍ਰਤੀ ਲਿਟਰ ਮਹਿੰਗੇ


ਨਵੀਂ ਦਿੱਲੀ, 6

ਦੇਸ਼ ਵਿੱਚ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਮੁੜ ਵਾਧਾ ਕੀਤਾ ਗਿਆ। ਪੈਟਰੋਲ 21 ਪੈਸੇ ਤੇ ਡੀਜ਼ਲ 20 ਪੈਸੇ ਪ੍ਰਤੀ ਲਿਟਰ ਵਾਧਾ ਹੋਇਆ। ਪੈਟਰੋਲ ਦੀ ਕੀਮਤ ਐਤਵਾਰ ਨੂੰ ਦਿੱਲੀ ਵਿਚ 95 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਅਤੇ ਡੀਜ਼ਲ ਦੀ ਪਹਿਲੀ ਵਾਰ 86 ਰੁਪਏ ਪ੍ਰਤੀ ਲਿਟਰ ਤੱਕ ਪੁੱਜਿਆ। 4 ਮਈ ਤੋਂ 20ਵੇਂ ਵਾਧੇ ਨੇ ਦੇਸ਼ ਭਰ ਵਿਚ ਤੇਲ ਦੀਆਂ ਕੀਮਤਾਂ ਨੂੰ ਇਤਿਹਾਸਕ ਸਿਖ਼ਰ ‘ਤੇ ਪਹੁੰਚਾ ਦਿੱਤਾ ਹੈ। ਪੈਟਰੋਲ ਹੁਣ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ- ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਲੱਦਾਖ ਵਿਚ 100 ਰੁਪਏ ਪ੍ਰਤੀ ਲਿਟਰ ਤੋਂ ਉਪਰ ਹੈ। ਦਿੱਲੀ ਵਿਚ ਪੈਟਰੋਲ 95.09 ਰੁਪਏ, ਜਦੋਂ ਕਿ ਡੀਜ਼ਲ ਦੀ ਕੀਮਤ ਹੁਣ 86.01 ਰੁਪਏ ਪ੍ਰਤੀ ਲਿਟਰ ਹੈ।



Source link