ਪੰਜਾਬ ’ਚ 79 ਅਤੇ ਹਰਿਆਣਾ ਿਵੱਚ 59 ਹੋਰ ਮੌਤਾਂ

ਪੰਜਾਬ ’ਚ 79 ਅਤੇ ਹਰਿਆਣਾ ਿਵੱਚ 59 ਹੋਰ ਮੌਤਾਂ
ਪੰਜਾਬ ’ਚ 79 ਅਤੇ ਹਰਿਆਣਾ ਿਵੱਚ 59 ਹੋਰ ਮੌਤਾਂ


ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 15,000 ਟੱਪ ਗਈ ਹੈ। ਬੀਤੇ 24 ਘੰਟਿਆਂ ਵਿੱਚ ਕਰੋਨਾ ਨਾਲ ਪੀੜਤ 79 ਅਤੇ ਹਰਿਆਣਾ ‘ਚ 59 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪੰਜਾਬ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 15,009 ਅਤੇ ਹਰਿਆਣਾ ਵਿੱਚ 8664 ‘ਤੇ ਪੁੱਜ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ 1907 ਪਾਜ਼ੇਟਿਵ ਕੇਸ ਮਿਲੇ ਹਨ ਜਦਕਿ 3619 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ ਕਰੋਨਾ ਦੇ 24,454 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 3424 ਦਾ ਆਕਸੀਜਨ ਤੇ 704 ਦਾ ਐੱਲ- 3 ਆਕਸੀਜਨ ਬੈੱਡ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ ਜਦਕਿ 295 ਦੀ ਹਾਲਤ ਗੰਭੀਰ ਹੋਣ ਕਾਰਨ ਵੈਂਟੀਲੇਟਰ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।ਸਿਹਤ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਬਠਿੰਡਾ ‘ਚ 8, ਅੰਮ੍ਰਿਤਸਰ, ਸੰਗਰੂਰ ‘ਚ 7-7, ਫਾਜ਼ਿਲਕਾ, ਪਟਿਆਲਾ ‘ਚ 6-6, ਜਲੰਧਰ, ਲੁਧਿਆਣਾ, ਮੁਹਾਲੀ, ਮੁਕਤਸਰ ‘ਚ 5-5, ਪਠਾਨਕੋਟ ‘ਚ 4, ਕਪੂਰਥਲਾ, ਗੁਰਦਾਸਪੁਰ, ਹੁਸ਼ਿਆਰਪੁਰ ‘ਚ 3-3, ਫ਼ਤਹਿਗੜ੍ਹ ਸਾਹਿਬ, ਨਵਾਂ ਸ਼ਹਿਰ, ਤਰਨ ਤਾਰਨ ‘ਚ 2-2, ਫ਼ਰੀਦਕੋਟ, ਮਾਨਸਾ, ਮੋਗਾ, ਰੋਪੜ ‘ਚ ਇੱਕ-ਇੱਕ ਵਿਅਕਤੀ ਦੀ ਮੌਤ ਕਰੋਨਾ ਕਾਰਨ ਹੋਈ ਹੈ। ਦੂਜੇ ਪਾਸੇ, ਹਰਿਆਣਾ ਵਿੱਚ ਅੱਜ ਕਰੋਨਾ ਦੇ 723 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 1744 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ‘ਚ ਕਰੋਨਾ ਦੇ 9974 ਐਕਟਿਵ ਕੇਸ ਹਨ।Source link