ਉੜੀਸਾ ’ਚ ਭਾਜਪਾ ਯੁਵਾ ਮੋਰਚਾ ਆਗੂ ਦੀ ਹੱਤਿਆ

ਉੜੀਸਾ ’ਚ ਭਾਜਪਾ ਯੁਵਾ ਮੋਰਚਾ ਆਗੂ ਦੀ ਹੱਤਿਆ


ਬਰੀਪਾੜਾ, 6 ਜੂਨ

ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਭਾਜਪਾ ਯੁਵਾ ਮੋਰਚਾ ਦੇ ਇਕ ਆਗੂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੀ ਸ਼ਨਾਖ਼ਤ ਰਣਜੀਤ ਪ੍ਰਧਾਨ (35) ਵਜੋਂ ਹੋਈ ਹੈ ਤੇ ਉਹ ਬਾਲਾਸੌਰ ਜ਼ਿਲ੍ਹੇ ਦਾ ਇੰਚਾਰਜ ਸੀ। ਘਟਨਾ ਵਾਪਰਨ ਵੇਲੇ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ। ਇਸੇ ਦੌਰਾਨ ਬਾਈਕ ‘ਤੇ ਆਏ ਚਾਰ ਜਣਿਆਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਪ੍ਰਧਾਨ ਦੀ ਉਨ੍ਹਾਂ ਨਾਲ ਬਹਿਸ ਹੋ ਗਈ ਤੇ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ। ਭਾਜਪਾ ਆਗੂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੇਸ ਦਰਜ ਕਰ ਲਿਆ ਗਿਆ ਹੈ ਤੇ ਤਿੰਨ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਕ ਹੋਰ ਫਰਾਰ ਹੈ ਤੇ ਪੁਲੀਸ ਭਾਲ ਕਰ ਰਹੀ ਹੈ। ਪੁਲੀਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। -ਪੀਟੀਆਈ



Source link