ਡਾਕਟਰਾਂ ਦੀ ਕੁੱਟਮਾਰ ਦੇ ਵਧ ਰਹੇ ਕੇਸਾਂ ’ਤੇ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ

ਡਾਕਟਰਾਂ ਦੀ ਕੁੱਟਮਾਰ ਦੇ ਵਧ ਰਹੇ ਕੇਸਾਂ ’ਤੇ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ


ਨਵੀਂ ਦਿੱਲੀ, 7 ਜੂਨ

ਮਰੀਜ਼ਾਂ ਦੇ ਰਿਸ਼ਤੇਦਾਰਾਂ ਵਲੋਂ ਡਾਕਟਰਾਂ ਦੀ ਕੁੱਟਮਾਰ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਖਲ ਮੰਗਿਆ ਹੈ ਤਾਂ ਕਿ ਡਾਕਟਰ ਬਿਨਾਂ ਕਿਸੇ ਡਰ ਦੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਕੁਝ ਸ਼ਰਾਰਤੀ ਅਨਸਰ ਡਾਕਟਰਾਂ ਖਿਲਾਫ ਝੂਠੀਆਂ ਖਬਰਾਂ ਫੈਲਾ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਦਾ ਹੱਲ ਕੀਤਾ ਜਾਵੇ।

ਆਈਐਮਏ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਦਿਆਂ ਮੰਗ ਕੀਤੀ ਕਿ ਜੇ ਕੋਈ ਵਿਅਕਤੀ ਕਰੋਨਾ ਟੀਕਾਕਰਨ ਬਾਰੇ ਅਫਵਾਹਾਂ ਫੈਲਾਵੇ ਤਾਂ ਉਸ ਖਿਲਾਫ ਕੁਦਰਤੀ ਆਫਤ ਪ੍ਰਬੰਧਨ ਐਕਟ ਹੇਠ ਕੇਸ ਦਰਜ ਹੋਣਾ ਚਾਹੀਦਾ ਹੈ।

-ਪੀਟੀਆਈ



Source link