ਦਿੱਲੀ ਵਿੱਚ ਸਾਲਾਨਾ ਫੰਡ ਵਸੂਲ ਸਕਣਗੇ ਨਿੱਜੀ ਸਕੂਲ

ਦਿੱਲੀ ਵਿੱਚ ਸਾਲਾਨਾ ਫੰਡ ਵਸੂਲ ਸਕਣਗੇ ਨਿੱਜੀ ਸਕੂਲ


ਨਵੀਂ ਦਿੱਲੀ, 7 ਜੂਨ

ਦਿੱਲੀ ਹਾਈ ਕੋਰਟ ਨੇ ਨਿੱਜੀ ਸਕੂਲਾਂ ਨੂੰ ਲੌਕਡਾਊਨ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਤੋਂ ਸਾਲਾਨਾ ਤੇ ਹੋਰ ਫੰਡ ਲੈਣ ਦੇ ਹੁਕਮਾਂ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਕਹਿਰੇ ਜੱਜ ਦੇ ਬੈਂਚ ਨੇ ਸਕੂਲਾਂ ਨੂੰ ਸਾਲਾਨਾ ਫੰਡ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ। ਜਸਟਿਸ ਰੇਖਾ ਪੱਲੀ ਤੇ ਜਸਟਿਸ ਅਮਿਤ ਬਾਂਸਲ ਦੇ ਬੈਂਚ ਨੇ ਸਕੂਲਾਂ ਦੀ ਅਗਵਾਈ ਕਰਨ ਵਾਲੀ ਐਸੋਸੀਏਸ਼ਨ ਨੂੰ ਵੀ ਇਸ ਮਾਮਲੇ ਵਿਚ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨਿਰਧਾਰਿਤ ਕਰ ਦਿੱਤੀ ਹੈ। ਜਦਕਿ ਦਿੱਲੀ ਸਰਕਾਰ ਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਕਹਿਰੇ ਜੱਜ ਦਾ ਫੈਸਲਾ ਗਲਤ ਤੱਥਾਂ ‘ਤੇ ਆਧਾਰਿਤ ਹੈ।



Source link