ਪਾਕਿਸਤਾਨ ’ਚ ਦੋ ਰੱਲ ਗੱਡੀਆਂ ਦੀ ਟੱਕਰ, 30 ਮੌਤਾਂ, 50 ਜ਼ਖ਼ਮੀ

ਪਾਕਿਸਤਾਨ ’ਚ ਦੋ ਰੱਲ ਗੱਡੀਆਂ ਦੀ ਟੱਕਰ, 30 ਮੌਤਾਂ, 50 ਜ਼ਖ਼ਮੀ


ਕਰਾਚੀ, 7 ਜੂਨ

ਇਥੋਂ ਦੇ ਦੱਖਣੀ ਸਿੰਧ ਸੂਬੇ ਵਿਚ ਅੱਜ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ ਹੋ ਗਈ ਜਿਸ ਕਾਰਨ 30 ਜਣਿਆਂ ਦੀ ਮੌਤ ਹੋ ਗਈ ਤੇ 50 ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਇਹ ਪਤਾ ਲੱਗਾ ਹੈ ਕਿ ਕਰਾਚੀ ਤੋਂ ਸਰਗੋਧਾ ਜਾ ਰਹੀ ਮਿਲਾਤ ਐਕਸਪ੍ਰੈਸ ਪਟੜੀ ਤੋਂ ਲੱਥ ਗਈ ਤੇ ਨਾਲ ਦੇ ਰੇਲਵੇ ਟਰੈਕ ‘ਤੇ ਡਿੱਗ ਗਈ। ਇਸ ਤੋਂ ਬਾਅਦ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ ਸਰ ਸਈਅਦ ਐਕਸਪ੍ਰੈਸ ਇਸ ਗੱਡੀ ਨਾਲ ਟਕਰਾ ਗਈ। ਇਹ ਹਾਦਸਾ ਘੋਟਕੀ ਜ਼ਿਲ੍ਹੇ ਦੇ ਧਾਰਕੀ ਕੋਲ ਵਾਪਰਿਆ। ਪ੍ਰਸ਼ਾਸਨ ਨੇ ਇਨ੍ਹਾਂ ਖੇਤਰਾਂ ਦੇ ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ। ਇਸ ਮੌਕੇ ਰਾਹਤ ਟੀਮਾਂ ਨੂੰ ਰੇਲ ਗੱਡੀਆਂ ਵਿਚ ਫਸੇ ਲੋਕਾਂ ਨੂੰ ਕੱਢਣ ਵਿਚ ਔਖ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਹੋਰ ਹਸਪਤਾਲਾਂ ਵਿਚ ਲਿਜਾਣ ਲਈ ਵਿਸ਼ੇਸ਼ ਰੇਲ ਗੱਡੀ ਰਵਾਨਾ ਕਰ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵਾਂ ਰੇਲ ਗੱਡੀਆਂ ਵਿਚ ਇਕ ਹਜ਼ਾਰ ਦੇ ਕਰੀਬ ਯਾਤਰੀ ਸਵਾਰ ਸਨ।



Source link