ਟ੍ਰਿਬਿਊਨ ਨਿਊਜ਼ ਸਰਵਿਸ
ਪਟਿਆਲਾ, 8 ਜੂਨ
ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰ ਰਹੇ ਬੇਰੁਜ਼ਗਾਰ ਸਾਂਝਾ ਮੋਰਚੇ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ਰੋਕਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ।
ਪ੍ਰਦਰਸ਼ਨਕਾਰੀਆਂ ਨੂੰ ਵਾਈਪੀਐੱਸ ਚੌਕ ਤੋਂ ਪਿੱਛੇ ਧੱਕਣ ਲਈ ਪੁਲੀਸ ਨੇ ਜਿਥੇ ਲਾਠੀਚਾਰਜ ਕੀਤਾ ਉਥੇ ਬੇਰੁਜ਼ਗਾਰਾਂ ਨੂੰ ਧੂਹ ਕੇ ਪੁਲੀਸ ਵਾਹਨਾਂ ਵਿੱਚ ਸੁੱਟਿਆ। ਪ੍ਰਦਰਸ਼ਨਕਾਰੀਆਂ ਵਿੱਚ ਬੀਐਡ, ਈਟੀਟੀ ਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ, ਡੀਪੀਈ ਅਧਿਆਪਕ, ਪੀਟੀਆਈ ਅਧਿਆਪਕ ਅਤੇ ਮਲਟੀਪਰਪਜ਼ ਸਿਹਤ ਸੰਭਾਲ ਕਰਮਚਾਰੀ ਸ਼ਾਮਲ ਸਨ। ਇਹ ਸਾਰੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ।