ਅਮਰੀਕਾ ’ਚ ਭਾਰਤੀਆਂ ਨਾਲ ਨਿੱਤ ਦਿਨ ਹੁੰਦਾ ਹੈ ਵਿਤਕਰਾ

ਅਮਰੀਕਾ ’ਚ ਭਾਰਤੀਆਂ ਨਾਲ ਨਿੱਤ ਦਿਨ ਹੁੰਦਾ ਹੈ ਵਿਤਕਰਾ


ਵਾਸ਼ਿੰਗਟਨ, 9 ਜੂਨ

ਮੁੱਖ ਅੰਸ਼

  • ਇੱਕ ਆਨਲਾਈਨ ਸਰਵੇਖਣ ਵਿੱਚ ਹੋਇਆ ਖੁਲਾਸਾ
  • ਅਮਰੀਕਾ ਦੇ ਜੰਮਪਲ ਭਾਰਤੀ ਵੀ ਹੁੰਦੇ ਹਨ ਵਿਤਕਰੇ ਦਾ ਸ਼ਿਕਾਰ

ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਸਰਵੇਖਣ ਵਿੱਚ ਕੀਤਾ ਗਿਆ ਹੈ। ‘ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਭਾਰਤੀ ਅਮਰੀਕੀ ਰੁਝਾਨ ਸਰਵੇਖਣ ਦੇ ਨਤੀਜੇ’ ਸਿਰਲੇਖ ਹੇਠ ਇਹ ਰਿਪੋਰਟ ਭਾਰਤੀ-ਅਮਰੀਕੀ ਵਿਹਾਰ ਸਰਵੇਖਣ (ਆਈਏਏਐੱਸ) ਨੇ ਜਾਰੀ ਕੀਤੀ ਹੈ। ਇਹ ਰਿਪੋਰਟ ਅਮਰੀਕਾ ਵਿੱਚ ਰਹਿੰਦੇ 1200 ਭਾਰਤੀ-ਅਮਰੀਕੀ ਲੋਕਾਂ ਦੇ ਆਨਲਾਈਨ ਸਰਵੇਖਣ ‘ਤੇ ਅਧਾਰਤ ਹੈ, ਜੋ ਖੋਜ ਅਤੇ ਵਿਸ਼ਲੇਸ਼ਣ ਸਬੰਧੀ ਕੰਪਨੀ ‘ਯੂਗੋਵ’ ਨਾਲ ਮਿਲ ਕੇ ਪਹਿਲੀ ਸਤੰਬਰ ਤੋਂ 20 ਸਤੰਬਰ 2020 ਦੌਰਾਨ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ, “ਭਾਰਤੀ-ਅਮਰੀਕੀ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਦੋ ਵਿੱਚੋਂ ਇਕ ਭਾਰਤੀ ਅਮਰੀਕੀ ਨੇ ਪਿਛਲੇ ਇੱਕ ਸਾਲ ਵਿੱਚ ਭੇਦਭਾਵ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਾਲ ਵਿਤਕਰਾ ਚਮੜੀ ਦੇ ਰੰਗ ਦੇ ਅਧਾਰ ‘ਤੇ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਵਿੱਚ ਜਨਮੇ ਭਾਰਤੀਆਂ ਨੂੰ ਵਿਤਕਰੇਬਾਜ਼ੀ ਦਾ ਵੱਧ ਸ਼ਿਕਾਰ ਹੋਣਾ ਪੈ ਰਿਹਾ ਹੈ।” ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀ-ਅਮਰੀਕੀਆਂ ਨੇ ਅਪਾਣੇ ਹੀ ਭਾਈਚਾਰੇ ਵਿੱਚ ਵਿਆਹ ਕਰਵਾਇਆ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਦਸ ਲੋਕਾਂ ਵਿੱਚੋਂ ਅੱਠ ਦਾ ਜੀਵਨਸਾਥੀ ਭਾਰਤੀ ਮੂਲ ਦਾ ਹੈ। -ਪੀਟੀਆਈ



Source link