ਕਾਂਗਰਸੀ ਖਾਨਾਜੰਗੀ: ਖੜਗੇ ਕਮੇਟੀ ਨੇ ਸੋਨੀਆ ਨੂੰ ਰਿਪੋਰਟ ਸੌਂਪੀ

ਕਾਂਗਰਸੀ ਖਾਨਾਜੰਗੀ: ਖੜਗੇ ਕਮੇਟੀ ਨੇ ਸੋਨੀਆ ਨੂੰ ਰਿਪੋਰਟ ਸੌਂਪੀ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 10 ਜੂਨ

ਪੰਜਾਬ ਕਾਂਗਰਸ ‘ਚ ਗੁੱਟਬੰਦੀ ਦੇ ਖ਼ਾਤਮੇ ਲਈ ਬਣਾਈ ਗਈ ਖੜਗੇ ਕਮੇਟੀ ਨੇ ਕਰੀਬ ਦੋ ਹਫ਼ਤਿਆਂ ਦੇ ਮੰਥਨ ਮਗਰੋਂ ਅੱਜ ਆਪਣੀ ਅੰਤ੍ਰਿਮ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਹੁਣ ਆਖਰੀ ਫੈਸਲਾ ਗਾਂਧੀ ਪਰਿਵਾਰ ਦੇ ਹੱਥ ‘ਚ ਹੈ। ਬੀਤੇ ਚਾਰ ਦਿਨਾਂ ਤੋਂ ਤਿੰਨ ਮੈਂਬਰੀ ਕਮੇਟੀ ਲਗਾਤਾਰ ਮੀਟਿੰਗਾਂ ਕਰ ਰਹੀ ਸੀ। ਕਈ ਮੁੱਦਿਆਂ ‘ਤੇ ਕਮੇਟੀ ਮੈਂਬਰਾਂ ‘ਚ ਆਪਸੀ ਮੱਤਭੇਦ ਵੀ ਬਣੇ ਪ੍ਰੰਤੂ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਛੱਡ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਖੜਗੇ ਕਮੇਟੀ ਨੇ ਉੁੱਚ ਪੱਧਰ ‘ਤੇ ਕੋਈ ਵੱਡੀ ਤਬਦੀਲੀ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਹੈ ਪ੍ਰੰਤੂ ਅਗਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਪੁਨਰਗਠਨ ਕਰਨ ਦੀ ਸਿਫਾਰਿਸ਼ ਕੀਤੀ ਹੈ ਜਿਸ ਵਿਚ ਸਾਰੀਆਂ ਧਿਰਾਂ ਅਤੇ ਸਮਾਜਿਕ ਤੇ ਧਾਰਮਿਕ ਵਰਗਾਂ ਨੂੰ ਬਣਦੀ ਪ੍ਰਤੀਨਿਧਤਾ ਦੇਣ ਦੀ ਗੱਲ ਆਖੀ ਗਈ ਹੈ।



Source link