ਵਾਸ਼ਿੰਗਟਨ, 11 ਜੂਨ
ਅਮਰੀਕੀ ਇਮੀਗ੍ਰੇਸ਼ਨ ੲੇਜੰਸੀ ਨੇ ਕਿਹਾ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਸਾਲ 2018 ਵਿੱਚ ਬਣੀ ਉਸ ਨੀਤੀ ਨੂੰ ਮਨਸੂਖ਼ ਕਰੇਗੀ, ਜਿਸ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਬੰਧਤ ਅਰਜ਼ੀਕਾਰ ਨੂੰ ਨੋਟਿਸ ਜਾਰੀ ਕਰਨ ਦੀ ਥਾਂ ਸਿੱਧੀ ਉਸ ਦੀ ਐੱਚ-1ਬੀ ਵੀਜ਼ਾ ਅਰਜ਼ੀ ਨੂੰ ਰੱਦ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਅਮਰੀਕੀ ਇਮੀਗ੍ਰੇਸ਼ਨ ਏਜੰਸੀ ਦੇ ਇਸ ਫੈਸਲੇ ਨਾਲ ਜਿੱਥੇ ਐੱਚ-1ਬੀ ਵੀਜ਼ਾ ਦੇ ਰਾਹ ਵਿਚਲੇ ‘ਕਾਨੂੰਨੀ ਅੜਿੱਕੇ’ ਖ਼ਤਮ ਹੋਣਗੇ, ਉਥੇ ਭਾਰਤੀ ਪੇਸ਼ੇਵਰਾਂ ਲਈ ਵੀ ਇਹ ਸਕਾਰਾਤਮਕ ਪੇਸ਼ਕਦਮੀ ਹੋਵੇਗੀ। ਐੱਚ-1ਬੀ ਵੀਜ਼ਾ ਭਾਰਤੀ ਆਈਟੀ ਕੰਪਨੀਆਂ ਤੇ ਪੇਸ਼ੇਵਰਾਂ ‘ਚ ਕਾਫ਼ੀ ਮਕਬੂਲ ਹੈ। ਟਰੰਪ ਪ੍ਰਸ਼ਾਸਨ ਨੇ ਸਾਲ 2018 ਵਿੱਚ ਉਪਰੋਕਤ ਪਰਵਾਸ ਨੀਤੀ ਰਾਹੀਂ ਆਪਣੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਐੱਚ-1ਬੀ ਵੀਜ਼ਾ ਅਰਜ਼ੀਆਂ ਰੱਦ ਕਰਨ ਲਈ ਵਧੇਰੇ ਤਾਕਤਾਂ ਦਿੱਤੀਆਂ ਸਨ। -ਪੀਟੀਆਈ