ਬੰਗਲੌਰ, 12 ਜੂਨ
ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਨੇ ਅੱਜ ਕਿਹਾ ਕਿ ਉਸ ਵੱਲੋਂ ਤਿਆਰ ਤਿੰਨ ਉੱਨਤ ਹਲਕੇ ਹੈਲੀਕਾਪਟਰ ਏਐੱਲਐੱਚ ਐੱਮਕੇ-3 ਭਾਰਤੀ ਤੱਟ ਰੱਖਿਅਕ ਬਲ ਦੇ ਬੇੜੇ ਵਿੱਚ ਸ਼ਾਮਲ ਕੀਤੇ ਗਏ ਹਨ। ਐੱਚਏਐੱਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਨ੍ਹਾਂ ਹੈਲੀਕਾਪਟਰਾਂ ਨੂੰ ਭੁਵਨੇਸ਼ਵਰ, ਪੋਰਬੰਦਰ, ਕੋਚੀ ਅਤੇ ਚੇਨੱਈ ਵਿੱਚ ਚਾਰ ਤੱਟ ਰੱਖਿਅਕ ਸਕੁਐਡਰਨਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਹੈਲੀਕਾਪਟਰਾਂ ਨੂੰ ਰੱਖਿਆ ਸਕੱਤਰ ਅਜੈ ਕੁਮਾਰ ਦੀ ਮੌਜੂਦਗੀ ਦੌਰਾਨ ਬੇੜੇ ਵਿੱਚ ਸ਼ਾਮਲ ਕੀਤਾ ਗਿਆ। -ਪੀਟੀਆਈ