ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਬਸਪਾ ਗਠਜੋੜ ਰਲ ਕੇ ਲੜੇਗਾ: ਸੁਖਬੀਰ ਬਾਦਲ, ਬਸਪਾ ਨੂੰ ਮਿਲੇ 20 ਹਲਕੇ

ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਬਸਪਾ ਗਠਜੋੜ ਰਲ ਕੇ ਲੜੇਗਾ: ਸੁਖਬੀਰ ਬਾਦਲ, ਬਸਪਾ ਨੂੰ ਮਿਲੇ 20 ਹਲਕੇ


ਚੰਡੀਗੜ੍ਹ, 12 ਜੂਨਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਦੀਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਤੇ ਬਸਪਾ ਨੇ ਗਠਜੋੜ ਕੀਤਾ ਹੈ ਤੇ ਦੋਵੇਂ ਇਹ ਚੋਣਾਂ ਰਲ ਕੇ ਲੜਨਗੇ। ਇਥੇ ਪ੍ਰੈਸ ਕਾਨਫਰੰਸ ਵਿੱਚ ਗਠਜੋੜ ਦਾ ਐਲਾਨ ਕਰਦਿਆਂ ਸ੍ਰੀ ਬਾਦਲ ਨੇ ਇਸ ਨੂੰ “ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਦਿਨ” ਦੱਸਿਆ। ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦੀ ਹਾਜ਼ਰੀ ਵਿਚ ਉਨ੍ਹਾਂ ਕਿਹਾ, “ਅੱਜ ਦਾ ਇਤਿਹਾਸਕ ਦਿਨ … ਪੰਜਾਬ ਦੀ ਰਾਜਨੀਤੀ ਵਿਚ ਇਕ ਵੱਡਾ ਮੋੜ ਹੈ।” ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਮਿਲ ਕੇ 2022 ਦੀਆਂ ਚੋਣਾਂ ਅਤੇ ਹੋਰ ਚੋਣਾਂ ਮਿਲ ਕੇ ਲੜਨਗੇ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 20 ‘ਤੇ ਚੋਣ ਲੜੇਗੀ, ਜਦੋਂ ਕਿ ਬਾਕੀ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਬਸਪਾ ਦੇ ਉਮੀਦਵਾਰ ਕਰਤਾਰਪੁਰ ਸਾਹਿਬ (ਜਲੰਧਰ), ਜਲੰਧਰ-ਪੱਛਮੀ, ਜਲੰਧਰ-ਉੱਤਰੀ, ਫਗਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਸ਼਼ਹਿਰੀ, ਦਸੂਹਾ, ਰੂਪਨਗਰ ਜ਼ਿਲ੍ਹੇ ਵਿਚ ਚਮਕੌਰ ਸਾਹਿਬ, ਬੱਸੀ ਪਠਾਣਾ, ਪਠਾਨਕੋਟ ਵਿੱਚ ਸੁਜਾਨਪੁਰ, ਮੁਹਾਲੀ, ਅੰਮ੍ਰਿਤਸਰ ਉੱਤਰੀ ਅਤੇ ਅੰਮ੍ਰਿਤਸਰ ਕੇਂਦਰੀ ਤੋਂ ਚੋਣ ਲੜਨਗੇ।



Source link