ਨਵੀਂ ਦਿੱਲੀ, 14 ਜੂਨ
ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 70,421 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 29,51,04,10 ਹੋ ਗਈ ਹੈ। ਮੁਲਕ ਵਿੱਚ 74 ਦਿਨਾਂ ਬਾਅਦ ਕਰੋਨਾ ਲਾਗ ਦੇ ਇੰਨੇ ਘੱਟੇ ਮਾਮਲੇ ਸਾਹਮਣੇ ਆਏ ਹਨ। ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵੀ ਕਰੀਬ ਦੋ ਮਹੀਨਿਆਂ ਬਾਅਦ 10 ਲੱਖ ਤੋਂ ਘੱਟ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਬੀਤੇ 24 ਘੰਟਿਆਂ ਵਿੱਚ 3921 ਮੌਤਾਂ ਹੋਈਆਂ ਹਨ, ਜਿਸ ਨਾਲ ਮਿ੍ਤਕਾਂ ਦਾ ਕੁਲ ਅੰਕੜਾ 3,74,305 ਹੋ ਗਿਆ ਹੈ। ਇਸੇ ਤਰ੍ਹਾਂ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਘੱਟ ਕੇ 9,73,158 ਹੋ ਗਈ ਹੈ ਜੋ ਕੁਲ ਮਾਮਲਿਆਂ ਦਾ 3.30 ਫੀਸਦੀ ਹੈ। -ਏਜੰਸੀ