ਅਯੁੱਧਿਆ ਜ਼ਮੀਨ ਸੌਦਾ: ਸੰਜੈ ਸਿੰਘ ਦੇ ਘਰ ਬਾਹਰ ਲੱਗੀ ਨਾਂ ਵਾਲੀ ਤਖ਼ਤੀ ’ਤੇ ਭਾਜਪਾ ਹਮਾਇਤੀਆਂ ਨੇ ਕਾਲਖ਼ ਮਲੀ

ਅਯੁੱਧਿਆ ਜ਼ਮੀਨ ਸੌਦਾ: ਸੰਜੈ ਸਿੰਘ ਦੇ ਘਰ ਬਾਹਰ ਲੱਗੀ ਨਾਂ ਵਾਲੀ ਤਖ਼ਤੀ ’ਤੇ ਭਾਜਪਾ ਹਮਾਇਤੀਆਂ ਨੇ ਕਾਲਖ਼ ਮਲੀ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 15 ਜੂਨ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਟਰੱਸਟ ਵੱਲੋਂ ਜ਼ਮੀਨ ਦੀ ਖਰੀਦ ‘ਚ ਕੀਤੇ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤੇ ਜਾਣ ਤੋਂ ਨਾਰਾਜ਼ ਭਾਜਪਾ ਹਮਾਇਤੀਆਂ ਨੇ ਅੱਜ ਉਨ੍ਹਾਂ ਦੇ ਘਰ ‘ਤੇ ‘ਹਮਲਾ’ ਕੀਤਾ। ਸੰਜੈ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਆਮ ਆਦਮੀ ਪਾਰਟੀ (ਆਪ) ਵਿਚਲੇ ਸੂਤਰਾਂ ਮੁਤਾਬਕ ਦੋ ਵਿਅਕਤੀਆਂ ਨੇ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਨੌਰਥ ਐਵੇਨਿਊ ਵਿਚਲੇ ਸੰਜੈ ਸਿੰਘ ਦੇ ਘਰ ਦੇ ਬਾਹਰ ਲੱਗੀ ਨਾਮ ਵਾਲੀ ਤਖ਼ਤੀ ‘ਤੇ ਕਾਲਖ਼ ਮਲ ਦਿੱਤੀ ਤੇ ਜਬਰੀ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



Source link