ਮੁਕੁਲ ਰਾਏ ਤੋਂ ਜ਼ੈੱਡ ਸੁਰੱਖਿਆ ਵਾਪਸ ਲਈ

ਮੁਕੁਲ ਰਾਏ ਤੋਂ ਜ਼ੈੱਡ ਸੁਰੱਖਿਆ ਵਾਪਸ ਲਈ
ਮੁਕੁਲ ਰਾਏ ਤੋਂ ਜ਼ੈੱਡ ਸੁਰੱਖਿਆ ਵਾਪਸ ਲਈ


ਨਵੀਂ ਦਿੱਲੀ, 17 ਜੂਨ

ਪੱਛਮੀ ਬੰਗਾਲ ਦੇ ਨੇਤਾ ਅਤੇ ਵਿਧਾਇਕ ਮੁਕੁਲ ਰਾਏ ਨੂੰ ਦਿੱਤੀ ਗਈ ‘ਜ਼ੈਡ’ ਸੁਰੱਖਿਆ ਵਾਪਸ ਲੈ ਲਈ ਹੈ। ਰਾਏ ਨੇ ਕੁਝ ਦਿਨ ਪਹਿਲਾਂ ਹੀ ਭਾਜਪਾ ਛੱਡ ਦਿੱਤੀ ਸੀ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਵਿਚ ਵਾਪਸੀ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਨੂੰ 67 ਸਾਲਾ ਰਾਏ ਦੀ ਰਾਖੀ ਕਰਨ ਵਾਲੇ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੇ ਨਿਰਦੇਸ਼ ਦਿੱਤੇ ਹਨ।Source link