ਨਿਊ ਯਾਰਕ: ਮਾਈਕਰੋਸਾਫ਼ਟ ਦੇ ਭਾਰਤੀ ਮੂਲ ਦੇ ਸੀਈਓ ਸਤਿਆ ਨਡੇਲਾ(53) ਨੂੰ ਕੰਪਨੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ। ਸ੍ਰੀ ਨਡੇਲਾ ਇਸ ਵਧੀਕ ਜ਼ਿੰਮੇਵਾਰੀ ਤਹਿਤ ਮੋਹਰੀ ਅਗਵਾਈ ਕਰਦਿਆਂ ਬੋਰਡ ਲਈ ਏਜੰਡਾ ਨਿਰਧਾਰਿਤ ਕਰਨਗੇ। ਮਾਈਕਰੋਸਾਫ਼ਟ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਕੀਤੇ ਐਲਾਨ ਵਿੱਚ ਕਿਹਾ ਕਿ ਬੋਰਡ ਦੇ ਆਜ਼ਾਦ ਡਾਇਰੈਕਟਰਾਂ ਨੇ ਨਡੇਲਾ ਨੂੰ ਬੋਰਡ ਦਾ ਚੇਅਰਮੈਨ ਬਣਾਉਣ ਦਾ ਫੈਸਲਾ ਸਰਬਸੰਮਤੀ ਨਾਲ ਕੀਤਾ ਹੈ। -ਪੀਟੀਆਈ